ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦਾ ਹਿੱਸਾ ਹੋਣ ’ਤੇ ਬੋਲੇ ਮਨੋਜ ਬਾਜਪਾਈ

07/21/2022 5:32:40 PM

ਮੁੰਬਈ (ਬਿਊਰੋ)– ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਦੀਆਂ ਖ਼ੁਸ਼ੀਆਂ ਉਦੋਂ ਦੁੱਗਣੀਆਂ ਹੋ ਗਈਆਂ, ਜਦੋਂ ਸੁਣਨ ’ਚ ਆਇਆ ਕਿ ਦਿੱਗਜ ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਫ਼ਿਲਮ ’ਚ ਅਹਿਮ ਭੂਮਿਕਾ ’ਚ ਦਿਖਣਗੇ। ਕਿਹਾ ਗਿਆ ਕਿ ਮਨੋਜ ਬਾਜਪਾਈ ‘ਪੁਸ਼ਪਾ 2’ ’ਚ ਪੁਲਸ ਅਧਿਕਾਰੀ ਦਾ ਰੋਲ ਨਿਭਾਉਣਗੇ ਪਰ ਤੁਹਾਨੂੰ ਝਟਕਾ ਦਿੰਦਿਆਂ ਦੱਸ ਦੇਈਏ ਕਿ ਇਸ ਖ਼ਬਰ ’ਚ ਕੋਈ ਸੱਚਾਈ ਨਹੀਂ ਹੈ।

ਇਸ ਦਾਅਵੇ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਖ਼ੁਦ ਮਨੋਜ ਬਾਜਪਾਈ ਨੇ ਖਾਰਜ ਕੀਤਾ ਹੈ। ਮਨੋਜ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ’ਚ ਦੱਸਿਆ ਕਿ ਉਨ੍ਹਾਂ ਨੇ ‘ਪੁਸ਼ਪਾ 2’ ਲਈ ਅਪ੍ਰੋਚ ਨਹੀਂ ਕੀਤਾ ਗਿਆ। ਇਸ ਖ਼ਬਰ ’ਚ ਕੋਈ ਸੱਚਾਈ ਨਹੀਂ ਹੈ। ਇਹ ਗਲਤ ਖ਼ਬਰ ਹੈ। ਮਨੋਜ ਬਾਜਪਾਈ ਦਾ ਇਹ ਬਿਆਨ ਸੁਣਨ ਤੋਂ ਬਾਅਦ ਪ੍ਰਸ਼ੰਸਕਾਂ ਦਾ ਦੁਖੀ ਹੋਣਾ ਲਾਜ਼ਮੀ ਹੈ ਪਰ ਕੋਈ ਗੱਲ ਨਹੀਂ, ‘ਪੁਸ਼ਪਾ 2’ ’ਚ ਨਹੀਂ ਤਾਂ ਕਿਸੇ ਹੋਰ ਫ਼ਿਲਮ ’ਚ ਸਹੀ, ਮਨੋਜ ਤੁਹਾਨੂੰ ਸਿਲਵਰ ਸਕ੍ਰੀਨ ’ਤੇ ਐਂਟਰਟੇਨ ਕਰਦੇ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਦੱਸ ਦੇਈਏ ਕਿ ‘ਪੁਸ਼ਪਾ’ ਫ਼ਿਲਮ ਦੀ ਤਾਂ ਇਸ ਨੂੰ ਲੈ ਕੇ ਜ਼ਬਰਦਸਤ ਚਰਚਾ ਬਣੀ ਹੋਈ ਹੈ। ਪ੍ਰਸ਼ੰਸਕਾਂ ਨੂੰ ‘ਪੁਸ਼ਪਾ’ ਦੇ ਦੂਜੇ ਭਾਗ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ‘ਪੁਸ਼ਪਾ’ ਦੀ ਕਹਾਣੀ ਨੂੰ ਲੈ ਕੇ ਅਜੇ ਤਕ ਕਈ ਸਾਰੇ ਅਪਡੇਟਸ ਸਾਹਮਣੇ ਆਏ ਹਨ। ਸੁਣਨ ’ਚ ਆਇਆ ਹੈ ਕਿ ਦੂਜੇ ਭਾਗ ’ਚ ਅੱਲੂ ਅਰਜੁਨ ਤੇ ਫਹਾਦ ਵਿਚਾਲੇ ਦੁਸ਼ਮਣੀ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।

‘ਪੁਸ਼ਪਾ 2’ ਨੂੰ ਪਹਿਲਾਂ ਤੋਂ ਵੱਧ ਬਜਟ ’ਚ ਬਣਾਇਆ ਜਾਵੇਗਾ। ਇਸ ਨੂੰ ਹੋਰ ਵੱਡਾ ਬਣਾਉਣ ਦੀ ਪਲਾਨਿੰਗ ਹੈ। ਫ਼ਿਲਮ ਦਾ ਖੂੰਖਾਰ ਵਿਲੇਨ ਕੌਣ ਹੋਵੇਗਾ, ਇਸ ’ਤੇ ਅਜੇ ਸਸਪੈਂਸ ਹੈ। ਵਿਜੇ ਸੇਤੁਪਥੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਪਰ ਅਜੇ ਕੋਈ ਪੁਸ਼ਟੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News