ਮਨੋਜ ਵਾਜਪਾਈ ਦੀ ''ਦਿ ਫੈਮਿਲੀ ਮੈਨ 2'' ਦੀ ਰਿਲੀਜ਼ਿੰਗ ਦਾ ਐਲਾਨ

Friday, Jan 08, 2021 - 09:12 AM (IST)

ਮਨੋਜ ਵਾਜਪਾਈ ਦੀ ''ਦਿ ਫੈਮਿਲੀ ਮੈਨ 2'' ਦੀ ਰਿਲੀਜ਼ਿੰਗ ਦਾ ਐਲਾਨ

ਮੁੰਬਈ (ਬਿਊਰੋ) : 'ਐਮਜ਼ੋਨ ਪ੍ਰਾਈਮ ਵੀਡੀਓ' ਦੀ ਸਭ ਤੋਂ ਫੇਮਸ ਸੀਰੀਜ਼ 'ਚ ਸ਼ੁਮਾਰ 'The family Man' ਦੇ ਫੈਨਸ ਲਈ ਇਕ ਚੰਗੀ ਖ਼ਬਰ ਹੈ। ਪਿਛਲੇ ਇਕ ਸਾਲ ਤੋਂ ਸੀਰੀਜ਼ ਦੇ ਦੂਜੇ ਪਾਰਟ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਮਨੋਜ ਵਾਜਪਾਈ (Manoj Bajpayee) ਦੀ ਪ੍ਰਸਿੱਧ ਸੀਰੀਜ਼ 'ਦਿ ਫੈਮਿਲੀ ਮੈਨ 2' 12 ਫਰਵਰੀ 2021 ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਸੀਰੀਜ਼ ਦਾ ਟੀਜ਼ਰ ਲਾਂਚ ਕੀਤਾ ਗਿਆ ਸੀ, ਜਿਸ ਨੂੰ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ।

 
 
 
 
 
 
 
 
 
 
 
 
 
 
 
 

A post shared by Manoj Bajpayee (@bajpayee.manoj)

ਹੁਣ ਮਨੋਜ ਵਾਜਪਾਈ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਸ ਪ੍ਰੋਮੋ 'ਚ ਮਨੋਜ ਵਾਜਪਾਈ ਨਜ਼ਰ ਆ ਰਹੇ ਹਨ। ਪ੍ਰੋਮੋ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, "ਚਿਹਰਾ ਪਿੱਛੇ ਚਿਹਰਾ, ਇਸ ਮੇਂ ਰਾਜ਼ ਹੈ ਗਹਿਰਾ।" ਇਸ ਦੇ ਨਾਲ ਹੀ ਐਮਜ਼ੋਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪ੍ਰੋਮੋ ਸ਼ੇਅਰ ਕਰਦਿਆਂ ਲਿਖਿਆ, "ਸ਼੍ਰੀਕਾਂਤ ਮਿਸ਼ਨ ਦੇ ਪਿੱਛੇ ਤੇ ਵਿਲੇਨ ਸ਼੍ਰੀਕਾਂਤ ਦੇ ਪਿੱਛੇ ... ਆਓ ਸ਼ੁਰੂ ਕਰੀਏ।"

 
 
 
 
 
 
 
 
 
 
 
 
 
 
 
 

A post shared by Manoj Bajpayee (@bajpayee.manoj)

ਇਸ ਤੋਂ ਪਹਿਲਾਂ 'ਦਿ ਫੈਮਿਲੀ ਮੈਨ' ਸੀਜ਼ਨ 2 ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਸੀ। ਪੋਸਟਰ 'ਚ 2021 ਦੇ ਸਮੇਂ ਦੇ ਨਾਲ ਟਾਈਮ ਬੰਬ ਦੀ ਤਸਵੀਰ ਨਜ਼ਰ ਆਈ ਸੀ। ਟਾਈਮ ਬੰਬ ਦੇ ਕੋਲ ਮਨੋਜ ਵਾਜਪਾਈ ਤੇ ਸ਼ਰੀਬ ਹਾਸ਼ਮੀ ਦੀ ਤਸਵੀਰ ਵੀ ਮਿਲੀ ਸੀ। ਹਾਲਾਂਕਿ ਪੋਸਟ ਦੇ ਨਾਲ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

 


author

sunita

Content Editor

Related News