ਸ਼ਹਿਨਾਜ਼-ਸਿਧਾਰਥ ਨੂੰ ਹੁਣ ਇਸ ਕੰਮ ''ਚ ਮਿਲਿਆ ਮਨੋਜ ਬਾਜਪਾਈ ਦਾ ਸਾਥ, ਲੋਕਾਂ ''ਚ ਛਿੜੀ ਚਰਚਾ

Wednesday, May 26, 2021 - 09:02 AM (IST)

ਸ਼ਹਿਨਾਜ਼-ਸਿਧਾਰਥ ਨੂੰ ਹੁਣ ਇਸ ਕੰਮ ''ਚ ਮਿਲਿਆ ਮਨੋਜ ਬਾਜਪਾਈ ਦਾ ਸਾਥ, ਲੋਕਾਂ ''ਚ ਛਿੜੀ ਚਰਚਾ

ਚੰਡੀਗੜ੍ਹ (ਬਿਊਰੋ) : ਦਿੱਗਜ ਅਦਾਕਾਰ ਮਨੋਜ ਬਾਜਪਾਈ ਜਲਦ ਹੀ 'ਦਿ ਫੈਮਲੀ ਮੈਨ' ਦੇ ਦੂਜੇ ਸੀਜ਼ਨ 'ਚ ਨਜ਼ਰ ਆਉਣਗੇ। ਹਾਲ ਹੀ 'ਚ 'ਦਿ ਫੈਮਿਲੀ ਮੈਨ 2 'ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਿਆਰ ਦਿੱਤਾ। ਅਜਿਹੀ ਸਥਿਤੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਦਿੱਤੀ ਤਾਂ ਸਿਧਾਰਥ ਸ਼ੁਕਲਾ ਨੇ ਵੀ ਉਸ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਮਨੋਜ ਬਾਜਪਾਈ ਨੇ ਵੀ ਦੋਵਾਂ ਨੂੰ ਜਵਾਬ ਦਿੱਤਾ।

ਕੀ ਹੈ ਸ਼ਹਿਨਾਜ਼ ਦਾ ਟਵੀਟ
ਸ਼ਹਿਨਾਜ਼ ਕੌਰ ਗਿੱਲ ਨੇ 'ਦਿ ਫੈਮਲੀ ਮੈਨ 2' ਦਾ ਟਰੇਲਰ ਵੇਖਣ ਤੋਂ ਬਾਅਦ ਟਵੀਟ ਕੀਤਾ। ਸ਼ਹਿਨਾਜ਼ ਨੇ ਆਪਣੇ ਟਵੀਟ 'ਚ ਲਿਖਿਆ, "ਦਿ ਫੈਮਲੀ ਮੈਨ 2' ਦੇ ਟਰੇਲਰ ਨੂੰ ਵੇਖ ਕੇ ਮਜ਼ਾ ਆਇਆ।" ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਨੂੰ ਟੈਗ ਕਰਦੇ ਹੋਏ ਸ਼ਹਿਨਾਜ਼ ਨੇ ਅੱਗੇ ਲਿਖਿਆ, ''ਸੀਜ਼ਨ 1 ਮੁੜ ਵੇਖਣਾ ਤਾਂ ਬਣਦਾ ਹੈ, ਤੁਸੀਂ ਕੀ ਕਹਿੰਦੇ ਹੋ?"

PunjabKesari

ਸਿਧਾਰਥ ਨੇ ਦਿੱਤਾ ਇਹ ਜਵਾਬ
ਸਿਧਾਰਥ ਸ਼ੁਕਲਾ ਨੇ ਵੀ ਸ਼ਹਿਨਾਜ਼ ਕੌਰ ਗਿੱਲ ਦੇ ਟਵੀਟ ਦਾ ਜਵਾਬ ਦਿੱਤਾ। ਸਿਧਾਰਥ ਨੇ ਆਪਣੇ ਟਵੀਟ 'ਚ ਲਿਖਿਆ, ''ਸ਼੍ਰੀ, ਸ਼੍ਰੀ, ਸ਼੍ਰੀਕਾਂਤ ਜੀ ... ਨੌਟ ਸੋ ਮਿਨਿਮਮ ਆਦਮੀ ਨੂੰ ਮੁੜ ਦੇਖਣਾ ਹੀ ਪਏਗਾ। ਸ਼ਹਿਨਾਜ਼ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਹਾਂ।" ਇਸ ਤੋਂ ਬਾਅਦ ਸਿਧਾਰਥ ਨੇ ਅੱਗੇ ਆਪਣੇ ਟਵੀਟ 'ਚ ਲਿਖਿਆ, ''ਮਨੋਜ ਬਾਜਪਾਈ, ਕਿੰਨਾ ਜ਼ਬਰਦਸਤ ਟਰੇਲਰ ਹੈ।" ਸਿਧਾਰਥ ਅਤੇ ਸ਼ਹਿਨਾਜ਼ ਦੇ ਇਸ ਟਵੀਟ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

PunjabKesari

ਮਨੋਜ ਬਾਜਪਾਈ ਨੇ ਦਿੱਤਾ ਜਵਾਬ
ਮਨੋਜ ਬਾਜਪਾਈ ਨੇ ਇਨ੍ਹਾਂ ਸੋਸ਼ਲ ਮੀਡੀਆ ਪੋਸਟਾਂ 'ਤੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਪੋਸਟ 'ਤੇ ਕੁਮੈਂਟ ਕੀਤਾ। ਮਨੋਜ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਤੁਹਾਡੀਆਂ ਯੋਜਨਾਵਾਂ ਸੁਣਨ ਤੋਂ ਬਾਅਦ ਫੋਮੋ, ਲੋਲੋ, ਰੋਫਲੋ ਹੋ ਰਿਹਾ ਹਾਂ... ਮੈਂ ਵੀ ਆ ਰਿਹਾ ਹਾਂ ਦੋਸਤੋ.. ਮੇਰਾ ਇੰਤਜ਼ਾਰ ਕਰੋ।''

PunjabKesari
ਦੱਸ ਦਈਏ ਕਿ 'ਦਿ ਫੈਮਲੀ ਮੈਨ 2' ਦੇ ਨਿਰਮਾਤਾਵਾਂ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੂਜੇ ਸੀਜ਼ਨ ਦੇ ਟਰੇਲਰ ਨੂੰ 4 ਦਿਨਾਂ 'ਚ 40 ਮਿਲੀਅਨ (4 ਕਰੋੜ) ਵਿਊਜ਼ ਮਿਲੇ। ਜਿੱਥੇ ਪ੍ਰਸ਼ੰਸਕ ਇਸ ਦੇ ਟਰੇਲਰ ਨੂੰ ਬਹੁਤ ਪਸੰਦ ਕਰ ਰਹੇ ਹਨ, ਉਧਰ ਇਹ ਕੁਝ ਕਾਰਨਾਂ ਕਰਕੇ ਵਿਵਾਦਾਂ 'ਚ ਵੀ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਦੂਜੇ ਸੀਜ਼ਨ 'ਚ ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਮੰਥਾ ਅਕਿਨੈਨੀ ਇੱਕ ਨਕਾਰਾਤਮਕ ਭੂਮਿਕਾ 'ਚ ਨਜ਼ਰ ਆਵੇਗੀ।

 


author

sunita

Content Editor

Related News