ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ’ਚ ਮਨਕੀਰਤ ਔਲਖ ਨੇ ਸਤਿੰਦਰ ਨਾਲ ਗਾਇਆ ‘ਯਾਮਾਹਾ’ ਗੀਤ (ਵੀਡੀਓ)
Wednesday, Feb 02, 2022 - 02:00 PM (IST)

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਵਿਆਹ ਸਮਾਗਮ ਸੀ। ਇਸ ਵਿਆਹ ’ਚ ਮਸ਼ਹੂਰ ਪੰਜਾਬੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ
ਵਿਆਹ ’ਚ ਖ਼ਾਸ ਤੌਰ ’ਤੇ ਸਤਿੰਦਰ ਸਰਤਾਜ ਨੇ ਆਪਣੇ ਅੰਦਾਜ਼ ’ਚ ਪੇਸ਼ਕਾਰੀ ਦਿੱਤੀ। ਇਸ ਦੌਰਾਨ ਸਟੇਜ ’ਤੇ ਮਨਕੀਰਤ ਔਲਖ ਵੀ ਪਹੁੰਚ ਗਏ, ਜਿਨ੍ਹਾਂ ਨੇ ਸਤਿੰਦਰ ਸਰਤਾਜ ਨਾਲ ਉਨ੍ਹਾਂ ਦਾ ਮਸ਼ਹੂਰ ਗੀਤ ‘ਯਾਮਾਹਾ’ ਗਾਇਆ।
ਗੀਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਦੋਵਾਂ ਨੂੰ ਇਕੱਠਿਆਂ ਗਾਉਂਦਾ ਦੇਖ ਲੋਕ ਵੀ ਕੁਮੈਂਟਸ ਕਰ ਰਹੇ ਹਨ।
ਦੱਸ ਦੇਈਏ ਕਿ ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚੋਂ ਇਕ ਵੀਡੀਓ ਨਵੀਂ ਵਿਆਹੀ ਜੋੜੀ ਦੇ ਲਾਵਾਂ ਲੈਣ ਮੌਕੇ ਦੀ ਹੈ ਤੇ ਇਕ ਹੋਰ ਵੀਡੀਓ ’ਚ ਨਵੀਂ ਵਿਆਹੀ ਜੋੜੀ ਸਤਿੰਦਰ ਸਰਤਾਜ ਨਾਲ ਸਟੇਜ ’ਤੇ ਖੜ੍ਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।