ਮਨਜੀਤ ਸਿੰਘ ਜੀ. ਕੇ. ਦਾ ਵੱਡਾ ਐਲਾਨ : ਅਮਿਤਾਭ ਨੂੰ ਵਾਪਸ ਦੇਵਾਂਗੇ 2 ਕਰੋੜ ਰੁਪਏ

Tuesday, May 11, 2021 - 02:37 PM (IST)

ਮਨਜੀਤ ਸਿੰਘ ਜੀ. ਕੇ. ਦਾ ਵੱਡਾ ਐਲਾਨ : ਅਮਿਤਾਭ ਨੂੰ ਵਾਪਸ ਦੇਵਾਂਗੇ 2 ਕਰੋੜ ਰੁਪਏ

ਜਲੰਧਰ (ਚਾਵਲਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵਲੋਂ 2 ਕਰੋੜ ਰੁਪਏ ਲੈਣ 'ਤੇ ਜਾਗੋ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੱਡਾ ਐਲਾਨ ਕੀਤਾ ਕਿ ਅਮਿਤਾਭ ਬੱਚਨ ਤੋਂ ਦਿੱਲੀ ਕਮੇਟੀ ਵਲੋਂ ਲਏ ਗਏ 2 ਕਰੋੜ ਰੁਪਏ ਨੂੰ ਜਾਗੋ ਪਾਰਟੀ ਕਮੇਟੀ ਦੀ ਸੇਵਾ ਮਿਲਦੇ ਹੀ ਸਭ ਤੋਂ ਪਹਿਲਾਂ ਵਾਪਸ ਕਰੇਗੀ। ਦਿੱਲੀ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕਾਂਤਵਾਸ ਸੈਂਟਰ ਖੋਲ੍ਹਣ ਦੇ ਨਾਂ 'ਤੇ ਕਮੇਟੀ ਵਲੋਂ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਲੈਣ ਨੂੰ ਕੌਮ ਦੇ ਨਾਲ ਗ਼ੱਦਾਰੀ ਦੱਸਦੇ ਹੋਏ ਜੀ. ਕੇ. ਨੇ ਦਾਅਵਾ ਕੀਤਾ ਕਿ 31 ਅਕਤੂਬਰ 1984 ਨੂੰ ਤਿੰਨ ਮੂਰਤੀ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜ੍ਹੇ ਹੋ ਕੇ ਉਦੋਂ ਅਮਿਤਾਭ ਬੱਚਨ ਨੇ 'ਖ਼ੂਨ ਦਾ ਬਦਲਾ ਖ਼ੂਨ' ਨਾਅਰਾ ਲਗਾਇਆ ਸੀ, ਜਿਸ ਨੂੰ ਉਸ ਸਮੇਂ ਦੂਰਦਰਸ਼ਨ ਨੇ ਪ੍ਰਸਾਰਿਤ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਕਾਰਕੁੰਨਾਂ ਨੂੰ ਸਿੱਖਾਂ ਨੂੰ ਕਤਲ ਕਰਨ ਦਾ ਅਸਿੱਧਾ ਉਕਸਾਵਾਂ ਮਿਲਿਆ ਸੀ। ਇਸ ਲਈ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਤੋਂ ਕਿਸੇ ਤਰ੍ਹਾਂ ਦੀ ਸਹਾਇਤਾ ਲੈਣਾ ਕੌਮ ਦੀ ਅਣਖ ਨਾਲ ਖਿਲਵਾੜ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -  ਕੋਰੋਨਾ ਕਰਕੇ ਮਾਪੇ ਗੁਆ ਚੁੱਕੇ ਦੋ ਬੱਚਿਆਂ ਨੂੰ ਅਮਿਤਾਭ ਨੇ ਲਿਆ ਗੋਦ, ਕਿਹਾ- 'ਮੈਨੂੰ ਦਿਖਾਉਣ ਤੋਂ ਜ਼ਿਆਦਾ ਕਰਨ 'ਚ ਯਕੀਨ'

ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਨਕਲ ਕਰਨ ਵਾਲੇ ਪਾਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਵੋਟਾਂ ਦੇ ਲਾਲਚ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਲਵਾਈ ਸੀ। ਹੁਣ ਨੋਟਾਂ ਦੇ ਲਾਲਚ ਵਿਚ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦੇ ਦਿੱਤੀ। ਜਦੋਂ ਕਿ ਅਮਿਤਾਭ ਬੱਚਨ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਾਮਲਾ ਬਾਕੀ ਹੈ। ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਉੱਤੇ ਕਾਬਜ਼ ਲੋਕ ਸਿਰਫ਼ ਆਪਣੇ ਪ੍ਰਚਾਰ ਅਤੇ ਆਪਣੇ-ਆਪ ਨੂੰ ਪਿਆਰ ਕਰਨ ਦੇ ਮਾਰੇ ਠੀਕ ਅਤੇ ਗਲਤ ਦੀ ਪਛਾਣ ਕਰਨ ਦੇ ਵੀ ਸਮਰੱਥ ਨਹੀਂ ਰਹੇ, ਇਸ ਲਈ ਕਮੇਟੀ ਦੀ ਸੇਵਾ ਮਿਲਦੇ ਹੀ ਅਸੀਂ ਅਮਿਤਾਭ ਬੱਚਨ ਦੇ 2 ਕਰੋਡ਼ ਰੁਪਏ ਸਭ‌ ਤੋਂ ਪਹਿਲਾਂ ਵਾਪਸ ਕਰ ਕੇ ਸਿੱਖੀ ਅਣਖ ਦੀ ਰੱਖਿਆ ਕਰਾਂਗੇ।

ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਹੁਮਾ ਕੁਰੈਸ਼ੀ ਬਣਾ ਰਹੀ ਕੋਰੋਨਾ ਪੀੜਤਾਂ ਲਈ 100 ਬੈੱਡਾਂ ਦਾ ਹਸਪਤਾਲ, ਇਸ ਨਿਰਦੇਸ਼ਕ ਦਾ ਵੀ ਮਿਲਿਆ ਸਾਥ

ਅਮਿਤਾਭ ਨੇ ਦੁਨੀਆ ਤੋਂ ਮੰਗੀ ਭਾਰਤ ਲਈ ਮਦਦ
ਅਮਿਭਾਤ ਬੱਚਨ ਨੇ ਵੈਕਸ ਲਾਈਵ ਗਲੋਬਲ ਈਵੈਂਟ 'ਚ ਹਿੱਸਾ ਲਿਆ, ਜੋ ਕਿ ਕੋਰੋਨਾ ਖ਼ਿਲਾਫ਼ ਲੜਾਈ ਨਾਲ ਜੁੜਿਆ ਹੋਇਆ ਹੈ। ਅਮਿਤਾਭ ਬੱਚਨ ਨੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਕਿਹਾ, ''ਨਮਸਕਾਰ, ਮੈਂ ਅਮਿਤਾਭ ਬੱਚਨ ਹਾਂ। ਮੇਰਾ ਦੇਸ਼ ਭਾਰਤ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਕ ਵੈਸ਼ਵਿਕ ਨਾਗਰਿਕ ਹੋਣ ਦੇ ਨਾਅਤੇ ਮੈਂ ਦੁਨੀਆ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੜ੍ਹੇ ਹੋਣ, ਆਪਣੀਆਂ ਸਰਕਾਰਾਂ ਤੇ ਫਾਰਮਾ ਕੰਪਨੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਨ।''

ਇਹ ਖ਼ਬਰ ਵੀ ਪੜ੍ਹੋ - ਕੋਰੋਨਾ ਪੀੜਤਾਂ ਲਈ ਗੁਰਮੀਤ ਚੌਧਰੀ ਦਾ ਸ਼ਲਾਘਾਯੋਗ ਕਦਮ, ਨਾਗਪੁਰ 'ਚ ਖੋਲ੍ਹਿਆ ਕੋਵਿਡ ਹਸਪਤਾਲ (ਤਸਵੀਰਾਂ) 

ਨੋਟ- ਮਨਜੀਤ ਸਿੰਘ ਜੀ. ਕੇ. ਵਲੋਂ ਅਮਿਤਾਭ ਬੱਚਨ ਖ਼ਿਲਾਫ਼ ਚੁੱਕੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News