ਮਾਲਵਿਕਾ ਨੇ ਭਰਾ ਸੋਨੂੰ ਸੂਦ ਦੇ ਰੱਖੜੀ ਬੰਨ੍ਹ ਕੇ ਮੰਗਿਆ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਵਚਨ

Sunday, Aug 22, 2021 - 01:54 PM (IST)

ਮਾਲਵਿਕਾ ਨੇ ਭਰਾ ਸੋਨੂੰ ਸੂਦ ਦੇ ਰੱਖੜੀ ਬੰਨ੍ਹ ਕੇ ਮੰਗਿਆ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਵਚਨ

ਮੁੰਬਈ- ਭਰਾ ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਜੋ ਕਿ ਯੁਗਾਂ-ਯੁਗਾਂ ਤੋਂ ਚੱਲਦਾ ਆ ਰਿਹਾ ਹੈ। ਇਹ ਦਿਨ ਸਭ ਤੋਂ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਜਿਸ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਵੀ ਆਪਣੀ ਭੈਣ ਦੀ ਰੱਖਿਆ ਦਾ ਵਚਨ ਦਿੰਦੇ ਹਨ ਅਤੇ ਇਹ ਇਕ ਧਾਗਾ ਹੀ ਨਹੀਂ ਸਗੋਂ ਉਹ ਪਵਿੱਤਰ ਸੂਤਰ ਹੈ ਜੋ ਸਤਯੁੱਗ ਤੋਂ ਚੱਲਿਆ ਆ ਰਿਹਾ ਹੈ।

PunjabKesari

ਉਧਰ ਅੱਜ ਦੇਸ਼ 'ਚ ਵੀ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਥੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਰਹੀਆਂ ਹਨ। ਉੱਧਰ ਲੋੜਵੰਦਾਂ ਦਾ ਫਰਿਸ਼ਤਾ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਭੈਣ ਮਾਲਵਿਕਾ ਸੂਦ ਨੇ ਵੀ ਮੁੰਬਈ ਜਾ ਕੇ ਆਪਣੇ ਭਰਾ ਦੇ ਰੱਖੜੀ ਬੰਨ੍ਹੀ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਭਰਾ ਤੋਂ ਵਚਨ ਮੰਗਿਆ।

PunjabKesari


author

Aarti dhillon

Content Editor

Related News