ਮਲਿੱਕਾ ਸ਼ੇਰਾਵਤ ਨੇ ਦੱਸੀ ਫਿਲਮੀਂ ਦੁਨੀਆ ਦੇ ਪਿੱਛੇ ਦੀ ਸੱਚਾਈ, ਜਾਣੋ ਕੀ ਕਿਹਾ?

Tuesday, Aug 02, 2022 - 02:54 PM (IST)

ਮਲਿੱਕਾ ਸ਼ੇਰਾਵਤ ਨੇ ਦੱਸੀ ਫਿਲਮੀਂ ਦੁਨੀਆ ਦੇ ਪਿੱਛੇ ਦੀ ਸੱਚਾਈ, ਜਾਣੋ ਕੀ ਕਿਹਾ?

ਮੁੰਬਈ- ਅਦਾਕਾਰਾ ਮਲਿੱਕਾ ਸ਼ੇਰਾਵਤ ਨੇ ਫਿਲਮ 'ਮਰਡਰ' ਨਾਲ ਬਾਲੀਵੁੱਡ 'ਚ ਡਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ 'ਦਿ ਮਿਥ','ਪਾਲਿਟਿਕਸ ਆਫ ਲਵ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਇਸ ਤੋਂ ਬਾਅਦ ਅਦਾਕਾਰਾ ਗਾਇਬ ਹੋ ਗਈ। ਹੁਣ ਇਕ ਵਾਰ ਫਿਰ ਮਲਿੱਕਾ ਨੇ ਫਿਲਮ 'ਆਰ ਕੇ/ਆਰ ਕੇ' ਨਾਲ ਵਾਪਸੀ ਕੀਤੀ ਹੈ। ਹਾਲ ਹੀ 'ਚ ਮਲਿੱਕਾ ਫਿਲਮ ਇੰਡਸਟਰੀ ਦੀ ਚਮਕੀਲੀ ਦੁਨੀਆ ਦੇ ਪਿੱਛੇ ਦੀ ਹਕੀਕਤ ਤੋਂ ਪਰਦਾ ਚੁੱਕਦੀ ਨਜ਼ਰ ਆਈ। 

PunjabKesari
ਮਲਿੱਕਾ ਨੇ ਕਿਹਾ-'ਇਥੇ ਇਹ ਬਹੁਤ ਸਾਧਾਰਨ ਚੀਜ਼ ਹੈ। ਉਹ ਸਿਰਫ ਉਨ੍ਹਾਂ ਅਭਿਨੇਤਰੀਆਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਉਹ ਕੰਟਰੋਲ ਕਰ ਸਕਦੇ ਹਨ ਅਤੇ ਜੋ ਉਨ੍ਹਾਂ ਦੇ ਨਾਲ ਸਮਝੌਤਾ ਕਰਨ ਨੂੰ ਰਾਜ਼ੀ ਹੁੰਦੀਆਂ ਹਨ। ਮੈਂ ਉਨ੍ਹਾਂ 'ਚੋਂ ਨਹੀਂ ਹਾਂ। ਮੇਰਾ ਅਜਿਹਾ ਵਿਅਕਤੀਤੱਵ ਨਹੀਂ ਹੈ'।

PunjabKesari
ਮਲਿੱਕਾ ਨੇ ਅੱਗੇ ਕਿਹਾ-'ਕੁਝ ਵੀ। ਉਹ ਕਹਿਣਗੇ ਬੈਠੋ, ਖੜ੍ਹੀ ਹੋ ਜਾਓ। ਇੰਨਾ ਹੀ ਨਹੀਂ, ਜੇਕਰ ਹੀਰੋ ਤੁਹਾਨੂੰ ,ਸਵੇਰ ਦੇ ਤਿੰਨ ਵਜੇ ਕਾਲ ਕਰਕੇ ਘਰ ਬੁਲਾਉਂਦਾ ਹੈ ਤਾਂ ਤੁਹਾਨੂੰ ਜਾਣਾ ਹੋਵੇਗਾ। ਜੇਕਰ ਤੁਸੀਂ ਉਸ ਸਰਕਲ 'ਚ ਹੋ ਅਤੇ ਉਹ ਫਿਲਮ ਕਰ ਰਹੇ ਹੋ। ਜੇਕਰ ਤੁਸੀਂ ਨਹੀਂ ਜਾਂਦੇ ਤਾਂ ਫਿਲਮ ਤੋਂ ਬਾਹਰ ਹੋ ਸਕਦੇ ਹੋ। ਉਨ੍ਹਾਂ ਦੇ ਨਾਲ ਸਭ ਏ ਲਿਸਟਰ ਅਦਾਕਾਰਾ ਨੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਨੇ ਇੰਡਸਟਰੀ 'ਚ ਹੁਣ ਤੱਕ ਜਿੰਨਾ ਕੰਮ ਕੀਤਾ ਹੈ ਉਹ ਉਸ ਤੋਂ ਖੁਸ਼ ਹੈ ਅਤੇ ਸੰਤੁਸ਼ਟ ਹੈ'। ਦੱਸ ਦੇਈਏ ਕਿ ਮਲਿੱਕਾ ਇਸ ਤੋਂ ਪਹਿਲਾਂ ਵੀ ਕਈ ਵਾਰ ਕਾਸਟਿੰਗ ਕਾਊਟ 'ਤੇ ਗੱਲ ਕਰ ਚੁੱਕੀ ਹੈ।  


author

Aarti dhillon

Content Editor

Related News