ਮੱਲਿਕਾ ਸ਼ੇਰਾਵਤ ਨੇ ਬਰਾਕ ਓਬਾਮਾ ਨਾਲ ਕੀਤੀ ਸ਼ਰਾਰਤ, VIDEO VIRAL
Wednesday, Dec 16, 2015 - 04:38 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹੁਣੇ ਜਿਹੇ ਇਕ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ''ਚ ਉਹ ਉੱਚ ਪੱਧਰੀ ਵਿਦੇਸ਼ੀ ਪ੍ਰਤੀਨਿਧੀਆਂ ਨਾਲ ਨਜ਼ਰ ਆ ਰਹੀ ਹੈ।
ਵੀਡੀਓ ਵਿਚ ਉਸ ਦੇ ਪਿੱਛੇ ਅਮਰੀਕਾ ਦੇ ਪ੍ਰਧਾਨ ਮੰਤਰੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨਜ਼ਰ ਆ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਉਸ ਨੇ ਇੰਨੀ ਨੇੜੇ ਜਾ ਕੇ ਇਹ ਵੀਡੀਓ ਕਿਵੇਂ ਬਣਾਈ, ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ।
ਸੋਸ਼ਲ ਮੀਡੀਆ ''ਤੇ ਅਪਲੋਡ ਕੀਤੀ ਗਈ ਇਸ ਵੀਡੀਓ ਨਾਲ ਮੱਲਿਕਾ ਨੇ ਲਿਖਿਆ, ''''“Is that The president of The United States of America while I am busy posing:)?! #presidentobama#obama#michelleobama.''''