ਮਲਾਇਕਾ ਘਰ ਦੇ ਬਾਹਰ ਕੁੱਤੇ ਨੂੰ ਬੱਚਿਆਂ ਵਾਂਗ ਪਿਆਰ ਕਰਦੀ ਆਈ ਨਜ਼ਰ, ਸਾਹਮਣੇ ਆਈਆਂ ਇਹ ਖੂਬਸੂਰਤ ਤਸਵੀਰਾਂ

Monday, Nov 07, 2022 - 04:11 PM (IST)

ਮਲਾਇਕਾ ਘਰ ਦੇ ਬਾਹਰ ਕੁੱਤੇ ਨੂੰ ਬੱਚਿਆਂ ਵਾਂਗ ਪਿਆਰ ਕਰਦੀ ਆਈ ਨਜ਼ਰ, ਸਾਹਮਣੇ ਆਈਆਂ ਇਹ ਖੂਬਸੂਰਤ ਤਸਵੀਰਾਂ

ਬਾਲੀਵੁੱਡ ਡੈਸਕ- ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਹਮੇਸ਼ਾ ਅੱਗੇ ਰਹਿੰਦੀ ਹੈ। ਮਲਾਇਕਾ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਹੈ । ਇਸ ਦੇ ਨਾਲ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੀ।

PunjabKesari
ਹਾਲ ਹੀ ’ਚ ਮਲਾਇਕਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ  ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਾਜ਼ਾ ਤਸਵੀਰਾਂ ਉਸ ਦੇ ਘਰ ਦੇ ਬਾਹਰ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਨਾਲ ਉਸ ਦਾ ਕੁੱਤਾ ਵੀ ਨਜ਼ਰ ਆ ਰਿਹਾ ਹੈ।

PunjabKesari
ਇਹ ਵੀ ਪੜ੍ਹੋ- KGF ਸਟਾਰ ਯਸ਼ ਦੇ ਬੇਬਾਕ ਬੋਲ, ਕਿਹਾ- ਪਹਿਲਾਂ ਉੱਤਰ ਦੇ ਲੋਕ ਸਾਊਥ ਫ਼ਿਲਮਾਂ ਦਾ ਉਡਾਉਂਦੇ ...’

ਦਰਅਸਲ ਮਲਾਇਕਾ ਕਿਤੇ ਜਾਣ ਲੱਗੀ ਸੀ ਅਤੇ ਜਿਵੇਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅਦਾਕਾਰਾ ਦਾ ਕੁੱਤਾ ਛਾਲ ਮਾਰ ਕੇ ਉਸ ਕੋਲ ਆ ਗਿਆ।

PunjabKesari

ਤਸਵੀਰਾਂ ’ਚ ਕੁੱਤਾ ਮਲਾਇਕਾ ਨੂੰ ਪਿਆਰ ਕਰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਅਦਾਕਾਰਾ ਦੀਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਮਲਾਇਕਾ ਆਪਣੀ ਸ਼ਾਨਦਾਰ ਲੁੱਕ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ’ਚ ਕਦੇ ਪਿੱਛੇ ਨਹੀਂ ਰਹਿੰਦੀ ਅਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ।

PunjabKesari
ਮਲਾਇਕਾ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬੀ ਅਦਾਕਾਰ-ਨਿਰਦੇਸ਼ਕ ਗੁਰਿੰਦਰ ਡਿੰਪੀ ਦੇ ਦਿਹਾਂਤ ’ਤੇ ਫ਼ਿਲਮੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ, ਕਿਹਾ- ਅਲਵਿਦਾ

ਤਸਵੀਰਾਂ ’ਚ ਅਦਾਕਾਰਾ ਨੇ ਕੈਮਰੇ ਸਾਹਮਣੇ ਕੋਈ ਪੋਜ਼ ਦਿੱਤੇ। ਅਦਾਕਾਰਾ ਦਾ ਹਰ ਅੰਦਾਜ਼ ’ਚ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਨਜ਼ਰ ਆਉਂਦੀ ਹੈ।

PunjabKesari


 


author

Shivani Bassan

Content Editor

Related News