ਕੁਣਾਲ-ਅਰਪਿਤਾ ਦਾ ਵਿਆਹ: ਬੁਆਏਫ੍ਰੈਂਡ ਨਾਲ ਇਸ ਅੰਦਾਜ਼ ’ਚ ਸਪਾਟ ਹੋਈ ਮਲਾਇਕਾ, ਹੱਥ ਫੜ੍ਹ ਕੇ ਆਏ ਨਜ਼ਰ

08/29/2022 12:30:08 PM

ਮੁੰਬਈ: ਮਸ਼ਹੂਰ ਡਿਜ਼ਾਈਨਰ ਕੁਣਾਲ ਰਾਵਲ ਅਤੇ ਅਰਪਿਤਾ ਮਹਿਤਾ ਨੇ ਆਖ਼ਿਰਕਾਰ ਵਿਆਹ ਕਰਵਾ ਲਿਆ ਹੈ। ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਜੋੜੇ ਨੇ 28 ਅਗਸਤ ਨੂੰ ਮੁੰਬਈ ਦੇ ਤਾਜ ਮਹਿਲ ਪੈਲੇਸ ’ਚ ਸੱਤ ਫੇਰੇ ਲਏ। ਹਾਲਾਂਕਿ ਇਸ ਵਿਆਹ ’ਚ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਸਾਰਿਆਂ ਦੀਆਂ ਨਜ਼ਰਾਂ ਲਵਬਰਡਸ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ’ਤੇ ਟਿਕੀਆਂ ਹੋਈਆਂ ਸਨ।

PunjabKesari

ਇਹ ਵੀ ਪੜ੍ਹੋ : ਕੁਨਾਲ-ਅਰਪਿਤਾ ਦੇ ਵਿਆਹ 'ਚ ਪਹੁੰਚੀ ਮੀਰਾ ਲੱਗ ਰਹੀ ਖੂਬਸੂਰਤ, ਸ਼ਾਹਿਦ ਨੇ ਕਿਹਾ- ’ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ’

ਇਸ ਜੋੜੇ ਦੀਆਂ ਵਿਆਹ ਦੇ ਵੈਨਿਊ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੂੰ ਵਿਆਹ ਤੋਂ ਬਾਹਰ ਨਿਕਲਣ ਦੌਰਾਨ ਦੇਖਿਆ ਗਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਚਮਕਦਾਰ ਗੋਲਡਨ ਕੋ-ਆਰਡ ਪੀਸ ’ਚ ਗਲੈਮਰਸ ਲੱਗ ਰਹੀ ਸੀ। ਇਸ ਦੇ ਨਾਲ ਉਸ ਨੇ ਚਿੱਟੇ ਸਨੀਕਰਸ ਪੇਅਰ ਕੀਤੇ ਹਨ। ਇਸ ਦੇ ਨਾਲ ਹੀ ਮਲਾਇਕਾ ਨੇ ਗੋਲਡਨ ਨੈੱਕਲੇਸ ਪਾਇਆ  ਹੋਇਆ ਹੈ।

PunjabKesari

ਮਲਾਇਕਾ ਨੇ ਆਪਣਾ ਮੇਕਅੱਪ ਨੂੰ ਲਾਈਟ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਅਰਜੁਨ ਸਫ਼ੇਦ ਕੁੜਤੇ ਪਜਾਮੇ ’ਚ ਖੂਬਸੂਰਤ ਲੱਗ ਰਹੇ ਸਨ। ਅਰਜੁਨ ਕਪੂਰ ਗਰਲਫ਼ਰੈਂਡ ਮਲਾਇਕਾ ਅਰੋੜਾ ਨੂੰ ਕਾਰ ਤੱਕ ਡਰੋਪ ਕਰਨ ਲਈ ਪਹੁੰਚੇ ਸਨ। ਦੋਵਾਂ ਇਸ ਦੌਰਾਨ ਇਕ-ਦੂਜੇ ਦਾ ਹੱਥ ਫੜ੍ਹ ਕੇ ਨਜ਼ਰ ਆਏ ਅਤੇ ਕਈ ਪੋਜ਼ ਦਿੱਤੇ।

PunjabKesari

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’

ਪ੍ਰੀ-ਵੈਡਿੰਗ ਪਾਰਟੀ ’ਚ ਅਰਜੁਨ ਅਤੇ ਮਲਾਇਕਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਛਈਆਂ-ਛਈਆਂ ’ਤੇ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਅਰਜੁਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਰਜੁਨ ਦੀ ਫ਼ਿਲਮ ‘ਏਕ ਵਿਲੇਨ ਰਿਟਰਨਸ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਇਸ ’ਚ ਉਨ੍ਹਾਂ ਨਾਲ ਜੌਨ ਅਬ੍ਰਾਹਮ, ਦਿਸ਼ਾ ਪਟਾਨੀ, ਤਾਰਾ ਸੁਤਾਰੀਆ ਹਨ।


Shivani Bassan

Content Editor

Related News