ਮਲਾਇਕਾ ਅਰੋੜਾ ਦਾ ਵੱਡਾ ਖ਼ੁਲਾਸਾ, ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ''ਚ ਕਰ ਬੈਠੀ ਸੀ ਇਹ ਕੰਮ

Monday, Aug 23, 2021 - 03:31 PM (IST)

ਮਲਾਇਕਾ ਅਰੋੜਾ ਦਾ ਵੱਡਾ ਖ਼ੁਲਾਸਾ, ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ''ਚ ਕਰ ਬੈਠੀ ਸੀ ਇਹ ਕੰਮ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਮਾਡਲਿੰਗ ਦੀ ਦੁਨੀਆ ਵਿਚ ਆਏ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹਾਲ ਹੀ ਵਿਚ ਉਸ ਨੇ ਆਪਣੇ ਇਸ ਸਫ਼ਰ ਨੂੰ ਲੈ ਕੇ ਇੱਕ ਇੰਟਰਵਿਊ ਵਿਚ ਕਈ ਖ਼ੁਲਾਸੇ ਕੀਤੇ ਹਨ। 90 ਦੇ ਦਹਾਕੇ ਵਿਚ ਉਨ੍ਹਾਂ ਲਈ ਵੀਡੀਓ ਜੌਕੀ ਦਾ ਆਪਸ਼ਨ ਸੀ ਪਰ ਉਨ੍ਹਾਂ ਨੂੰ ਇਸ ਲਈ ਚੁਣ ਵੀ ਲਿਆ ਗਿਆ।

PunjabKesari

ਇਸ ਤੋਂ ਬਾਅਦ ਮਲਾਇਕਾ ਅਰੋੜਾ ਨੇ ਮਾਡਲਿੰਗ ਦੀ ਦੁਨੀਆ ਵਿਚ ਕਦਮ ਰੱਖਿਆ। ਕਈ ਇਸ਼ਤਿਹਾਰਾਂ, ਐਲਬਮ ਦੇ ਗਾਣਿਆਂ ਜਿਵੇਂ 'ਗੁੜ ਨਾਲੋਂ ਇਸ਼ਕ ਮਿੱਠਾ' ਵਿਚ ਨਜ਼ਰ ਆਈ ਪਰ ਉਨ੍ਹਾਂ ਦੇ ਕਰੀਅਰ ਵਿਚ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ 1998 ਵਿਚ ਸ਼ਾਹਰੁਖ ਖ਼ਾਨ ਦੀ ਫ਼ਿਲਮ ਦੇ ਗੀਤ ਵਿਚ ਉਸ ਨੇ 'ਛਈਆਂ ਛਈਆਂ' ਕੀਤਾ। 

PunjabKesari
ਦੱਸ ਦਈਏ ਕਿ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਮਲਾਇਕਾ ਅਰੋੜਾ ਨੇ ਦੱਸਿਆ ਕਿ ''ਉਹ ਛੇਤੀ ਪੈਸੇ ਕਮਾਉਣ ਦੀ ਚਾਹਤ ਵਿਚ ਮਾਡਲਿੰਗ ਦੀ ਦੁਨੀਆ ਵਿਚ ਆਈ ਸੀ । ਮਲਾਇਕਾ ਅਰੋੜਾ ਨੇ ਦੱਸਿਆ ਕਿ 'ਛੋਟੀ ਉਮਰ ਵਿਚ ਹੀ ਉਸ ਨੇ ਮਾਡਲਿੰਗ ਸ਼ੁਰੂ ਕੀਤੀ ਸੀ। ਇਹ ਕੰਮ ਬਹੁਤ ਔਖਾ ਅਤੇ ਚੁਣੌਤੀਪੂਰਨ ਸੀ।

PunjabKesari

ਮੈਂ ਬਿਨਾਂ ਕਿਸੇ ਉਮੀਦ ਦੇ ਆਈ ਸੀ। ਮੈਨੂੰ ਲੱਗਿਆ ਕਿ ਇੱਥੇ ਬਹੁਤ ਛੇਤੀ ਪਾਕੇਟ ਮਨੀ ਬਨਾਉਣ ਦਾ ਸ਼ਾਨਦਾਰ ਮੌਕਾ ਹੈ। ਮੈਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਹੀ ਮੇਰਾ ਕਰੀਅਰ ਬਣ ਜਾਵੇਗਾ। ਉਦੋਂ ਤੋਂ ਲੈ ਕੇ ਹੁਣ ਤੱਕ ਇੰਡਸਟਰੀ ਵਿਚ ਬਹੁਤ ਬਦਲਾਅ ਆਏ ਹਨ, ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ।''

PunjabKesari
ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਸੁਰਖੀਆਂ ਬਟੋਰਦੀਆਂ ਹਨ। 

PunjabKesari


author

sunita

Content Editor

Related News