‘ਇੰਡੀਆਜ਼ ਗਾਟ ਟੈਲੈਂਟ’ ਜੋਏਲ ਦੇ ਐਕਟ ’ਤੇ ਮਲਾਇਕਾ ਅਰੋੜਾ ਬੋਲੀ-ਉਹ ਜਾਨਲੇਵਾ ਹੋ ਸਕਦਾ ਸੀ
Thursday, Oct 02, 2025 - 09:49 AM (IST)

ਐਂਟਰਟੇਨਮੈਂਟ ਡੈਸਕ- ਇੰਡਿਆਜ ਗਾਟ ਟੈਲੈਂਟ ਦਾ ਨਵਾਂ ਸੀਜ਼ਨ ਇਕ ਤੋਂ ਬਾਅਦ ਇਕ ਅਜਬ ਟੈਲੈਂਟ ਪੇਸ਼ ਕਰ ਰਿਹਾ ਹੈ ਪਰ ਇਸ ਵਾਰ ਹੈਰਾਨੀ ਸਿਰਫ ਦਰਸ਼ਕਾਂ ਲਈ ਨਹੀਂ, ਜੱਜਾਂ ਲਈ ਵੀ ਹੈ। ਯੁਵਾ ਜਗਲਰ ਜੋਏਲ ਨੇ ਆਪਣੇ ਸਾਹਸੀ ਬਲਾਈਂਡਫੋਲਡ ਐਕਟ ਨਾਲ ਸਾਰਿਆਂ ਨੂੰ ਰੋਮਾਂਚਿਤ ਕਰ ਦਿੱਤਾ ਅਤੇ ਮਲਾਇਕਾ ਅਰੋੜਾ ਨੂੰ ਵੀ ਮੰਚ ਉੱਤੇ ਸੱਦ ਲਿਆ।
ਜੋਏਲ ਨੂੰ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ‘ਸੱਚਾ ਪ੍ਰਫਾਰਮਰ’ ਵੀ ਕਿਹਾ ਸੀ। ਜੋ ਇਕ ਮਜ਼ੇਦਾਰ ਪ੍ਰਫਾਮੈਂਸ ਦੇ ਤੌਰ ’ਤੇ ਸ਼ੁਰੂ ਹੋਇਆ ਸੀ, ਉਹ ਤੁਰੰਤ ਹੀ ਰੋਮਾਂਚਕਾਰੀ ਬਣ ਗਿਆ ਕਿਉਂਕਿ ਜੋਏਲ ਦੇ ਅਨੋਖੇ ਸਟੰਟ ਨੇ ਮਲਾਇਕਾ ਨੂੰ ਹਿਲਾ ਕੇ ਰੱਖ ਦਿੱਤਾ।
ਐਕਟ ਖਤਮ ਹੁੰਦੇ ਹੀ ਆਮ ਤੌਰ ’ਤੇ ਸ਼ਾਂਤ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਕਿਹਾ, “ਜੋ ਉਸ ਨੇ ਕੀਤਾ ਉਹ ਜਾਨਲੇਵਾ ਹੋ ਸਕਦਾ ਸੀ। ਥੋੜੀ ਜਿਹੀ ਵੀ ਗਲਤੀ ਅਤੇ ਕੁਝ ਵੀ ਗਲਤ ਹੋ ਸਕਦਾ ਸੀ।” ਜੋਏਲ ਉਨ੍ਹਾਂ ਦੀ ਪ੍ਰਤੀਕ੍ਰਿਆ ’ਤੇ ਹੈਰਾਨ ਰਹਿ ਗਿਆ, ਜਦੋਂ ਮਲਾਇਕਾ ਨੇ ਸਭ ਤੋਂ ਅਜੀਬ ਟਵਿਸਟ ਦੇ ਦਿੱਤਾ, ਜਿਸ ਨਾਲ ਸੈੱਟ ’ਤੇ ਹਾਸਾ ਅਤੇ ਸਾਰਿਆ ਨੂੰ ਹੈਰਾਨ ਕਰਨ ਦਾ ਮਾਹੌਲ ਬਣ ਗਿਆ।
ਹਾਈ-ਰਿਸਕ ਸਟੰਟਸ ਤੋਂ ਲੈ ਕੇ ਜੱਜਾਂ ਦੀਆਂ ਮਜ਼ੇਦਾਰ ਪ੍ਰਤੀਕ੍ਰਿਰਿਆਵਾਂ ਤੱਕ, ਇਸ ਸੀਜ਼ਨ ਦਾ ਮਕਸਦ ਸਿਰਫ ਅਜੀਬ ਟੈਲੈਂਟ ਦਿਖਾਉਣਾ ਨਹੀਂ ਹੈ, ਸਗੋਂ ਅਜਿਹੇ ਕਮਾਲ ਦੇ ਮੂਵਮੈਂਟਸ ਬਣਾਉਣਾ ਹੈ, ਜੋ ਕਿਸੇ ਨੇ ਸੋਚੇ ਵੀ ਨਹੀਂ ਸਨ। ‘ਇੰਡੀਆਜ਼ ਗਾਟ ਟੈਲੈਂਟ’ ਦਾ ਪ੍ਰੀਮੀਅਰ 4 ਅਕਤੂਬਰ ਤੋਂ ਰਾਤ 9:30 ਵਜੇ, ਹਰ ਸ਼ਨੀਵਾਰ ਅਤੇ ਐਤਵਾਰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀਲਿਵ ’ਤੇ ਹੋਵੇਗਾ।