ਪ੍ਰੇਮੀ ਅਰਜੁਨ ਕਪੂਰ ਦਾ ਹੱਥ ਫੜ੍ਹ ਡਿਨਰ ਡੇਟ ''ਤੇ ਨਿਕਲੀ ਮਲਾਇਕਾ ਅਰੋੜਾ, ਤਸਵੀਰਾਂ ਆਈਆਂ ਸਾਹਮਣੇ

Saturday, Sep 18, 2021 - 03:52 PM (IST)

ਪ੍ਰੇਮੀ ਅਰਜੁਨ ਕਪੂਰ ਦਾ ਹੱਥ ਫੜ੍ਹ ਡਿਨਰ ਡੇਟ ''ਤੇ ਨਿਕਲੀ ਮਲਾਇਕਾ ਅਰੋੜਾ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ। ਅਕਸਰ ਦੋਵੇਂ ਇੱਕਠੇ ਨਜ਼ਰ ਆਉਂਦੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆਈਆਂ। ਪਰ ਦੋਵਾਂ ਨੇ ਇਸ ਬਾਰੇ ਕਦੇ ਵੀ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ ਪਰ ਅਕਸਰ ਇਹ ਜੋੜੀ ਇੱਕਠਿਆਂ ਕਦੇ ਵੈਕੇਸ਼ਨ ਇਨਜੁਆਏ ਕਰਦੀ ਅਤੇ ਕਦੇ ਡਿਨਰ ਡੇਟ ‘ਤੇ ਨਜ਼ਰ ਆ ਜਾਂਦੀ ਹੈ। ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ ‘ਚ ਦੋਵੇਂ ਡਿਨਰ ਡੇਟ ‘ਤੇ ਨਜ਼ਰ ਆਏ ਹਨ। ਦੋਨਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਹੈ। ਜਿਵੇਂ ਹੀ ਕੈਮਰਾ ਮੈਨ ਦੋਵਾਂ ਦੀਆਂ ਤਸਵੀਰਾਂ ਖਿੱਚਣ ਲਈ ਪਹੁੰਚੇ ਤਾਂ ਦੋਵੇਂ ਜਲਦੀ-ਜਲਦੀ ਗੱਡੀ ‘ਚ ਬੈਠ ਕੇ ਉੱਥੋਂ ਨਿਕਲ ਗਏ।

Bollywood Tadka

ਦੋਵੇਂ ਰੈਸਤਰਾਂ ਤੋਂ ਬਾਹਰ ਆਏ ਤਾਂ ਦੋਵਾਂ ਨੇ ਹੱਥਾਂ ‘ਚ ਹੱਥ ਪਾਏ ਹੋਏ ਸਨ। ਮਲਾਇਕਾ ਅਰੋੜਾ ਨੇ ਵ੍ਹਾਈਟ ਕਲਰ ਦੀ ਸ਼ਰਟ ਦੇ ਨਾਲ ਬਲਿਊ ਡੇਨਿਮ ਪਾਈ ਸੀ ਅਤੇ ਅਰਜੁਨ ਕਪੂਰ ਨੇ ਟੀ ਸ਼ਰਟ ਪਾਈ ਹੋਈ ਸੀ। ਪਰ ਟੀ ਸ਼ਰਟ ‘ਤੇ ਲਿਖਿਆ ਮੈਸੇਜ ਲੋਕਾਂ ਦਾ ਧਿਆਨ ਖਿੱਚ ਰਿਹਾ ਸੀ।

PunjabKesari

ਉੱਥੇ ਹੀ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਇਸ ਮੈਸੇਜ ਨੂੰ ਵੇਖਣ ਤੋਂ ਬਾਅਦ ਇਸ ‘ਤੇ ਕਮੈਂਟ ਕਰਕੇ ਅਰਜੁਨ ਨੂੰ ਟ੍ਰੋਲ ਵੀ ਕਰ ਰਹੇ ਸਨ। ਕਿਉਂਕਿ ਅਰਜੁਨ ਕਪੂਰ ਦੀ ਟੀ –ਸ਼ਰਟ ‘ਤੇ ਮੈਸੇਜ ਲਿਖਿਆ ਸੀ ‘ਵੈਸਟੇਡ ਯੂਥ’। ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ 'ਭੂਤ ਪੁਲਸ' ਫ਼ਿਲਮ ਆਈ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੈਫ ਅਲੀ ਖ਼ਾਨ, ਯਾਮੀ ਗੌਤਮ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਏ ਹਨ।

PunjabKesari


author

Aarti dhillon

Content Editor

Related News