ਵਿਆਹ ਦੀ ਤਿਆਰੀ ’ਚ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ, ਇਸ ਸਾਲ ਲੈ ਸਕਦੇ ਨੇ ਫੇਰੇ

05/18/2022 3:53:30 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮੋਸਟ ਰੋਮਾਂਟਿਕ ਤੇ ਪਿਆਰੇ ਕੱਪਲ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਹਮੇਸ਼ਾ-ਹਮੇਸ਼ਾ ਲਈ ਇਕ ਹੋ ਸਕਦੇ ਹਨ। ਰਿਪੋਰਟ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਆਪਣੇ ਰਿਲੇਸ਼ਨਸ਼ਿਪ ਨੂੰ ਹੁਣ ਇਕ ਨਵਾਂ ਨਾਂ ਦੇਣ ਲਈ ਬਿਲਕੁਲ ਤਿਆਰ ਹਨ। ਜੀ ਹਾਂ, ਲਵ ਬਰਡਸ ਦੇ ਵਿਆਹ ਦੀਆਂ ਖ਼ਬਰਾਂ ਜ਼ੋਰਾਂ ’ਤੇ ਹਨ।

ਮੀਡੀਆ ਰਿਪੋਰਟ ਮੁਤਾਬਕ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਵਿਆਹ ਕਰਕੇ ਇਕ-ਦੂਜੇ ਦੇ ਹਮਸਫਰ ਬਣਨ ਦੀ ਪਲਾਨਿੰਗ ਕਰ ਰਹੇ ਹਨ। ਅਜਿਹੀ ਚਰਚਾ ਹੈ ਕਿ ਇਹ ਕੱਪਲ ਇਸੇ ਸਾਲ ਨਵੰਬਰ ਜਾਂ ਦਸੰਬਰ ’ਚ ਵਿਆਹ ਕਰਵਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਰਿਪੋਰਟ ’ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਨਵੇਂ ਟ੍ਰੈਂਡ ਨੂੰ ਫਾਲੋਅ ਕਰਦਿਆਂ ਅਰਜੁਨ ਤੇ ਮਲਾਇਕਾ ਇੰਟੀਮੇਟ ਵੈਡਿੰਗ ਕਰਵਾਉਣਾ ਚਾਹੁੰਦੇ ਹਨ। ਦੋਵਾਂ ਦਾ ਵਿਆਹ ਮੁੰਬਈ ’ਚ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ’ਚ ਹੋਵੇਗਾ। ਆਪਣੇ ਵਿਆਹ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ ਅਰਜੁਨ ਤੇ ਮਲਾਇਕਾ ਪਰਿਵਾਰ ਤੇ ਇੰਡਸਟਰੀ ਦੇ ਲੋਕਾਂ ਲਈ ਇਕ ਸ਼ਾਨਦਾਰ ਵੈਡਿੰਗ ਪਾਰਟੀ ਵੀ ਹੋਸਟ ਕਰ ਸਕਦੇ ਹਨ।

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਆਪਣੇ ਵਿਆਹ ’ਤੇ ਮਲਾਇਕਾ ਲਹਿੰਗਾ ਨਹੀਂ, ਸਗੋਂ ਸਿੰਪਲ ਤੇ ਕਲਾਸੀ ਸਾੜ੍ਹੀ ਪਹਿਨੇਗੀ। ਉਥੇ ਅਰਜੁਨ ਕਪੂਰ ਇਸ ਖ਼ਾਸ ਮੌਕੇ ’ਤੇ ਕੁੜਤਾ ਪਹਿਨਣਗੇ। ਵਿਆਹ ਤੋਂ ਬਾਅਦ ਵੈਡਿੰਗ ਪਾਰਟੀ ’ਚ ਲਵ ਬਰਡਸ ਵੈਸਟਰਨ ਆਊਟਫਿੱਟ ਕੈਰੀ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News