ਮਲਾਇਕਾ-ਅਰਬਾਜ਼ ਦਾ ਪੁੱਤਰ ਅਰਹਾਨ ਬਾਲੀਵੁੱਡ ’ਚ ਕਰੇਗਾ ਐਂਟਰੀ, ਕਰਨ ਜੌਹਰ ਨਾਲ ਕੀਤਾ ਇਕ ਪ੍ਰੋਜੈਕਟ 'ਚ ਕੰਮ

11/08/2022 1:41:32 PM

ਬਾਲੀਵੁੱਡ ਡੈਸਕ- ਇਸ ਗੱਲ ਬਾਰੇ ਸਭ ਨੂੰ ਪਤਾ ਹੈ ਕਿ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੇ ਰਾਸਤੇ ਹੁਣ ਵੱਖ ਹੋ ਗਏ ਹਨ। ਇਸ ਦੇ ਬਾਵਜੂਦ ਜੋ ਦੋਵਾਂ ਨੂੰ ਜੋੜ ਕੇ ਰੱਖਦਾ ਹੈ, ਉਹ ਹੈ ਉਨ੍ਹਾਂ ਦਾ ਪੁੱਤਰ ਅਰਹਾਨ ਖ਼ਾਨ। ਦੱਸ  ਦੇਈਏ ਅਰਹਾਨ ਖ਼ਾਨ ਇਕ ਸਟਾਰ ਕਿਡ ਵਜੋਂ ਬਾਲੀਵੁੱਡ ’ਚ ਐਂਟਰੀ ਕਰਨ ਜਾ ਰਹੇ ਹਨ। ਇਸ ਦੇ ਨਾਲ ਹੁਣ ਅਰਹਾਨ ਵੀ ਸੁਹਾਨਾ ਖ਼ਾਨ, ਨਿਆਸਾ ਦੇਵਗਨ ਅਤੇ ਅਨਨਿਆ ਪਾਂਡੇ ਵਰਗੀਆਂ ਫ਼ਿਲਮਾਂ ਕਰਨ ਜਾ ਰਹੇ ਹਨ। 

PunjabKesari

ਇਹ ਵੀ ਪੜ੍ਹੋ- ਸੋਨਮ ਬਾਜਵਾ ਦੇ ਸ਼ੋਅ ’ਚ ਮਹਿਮਾਨ ਬਣ ਕੇ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ ਅਤੇ ਕੁਲਵਿੰਦਰ ਬਿੱਲਾ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਅਰਹਾਨ, ਅਰਬਾਜ਼ ਅਤੇ ਮਲਾਇਕਾ ਦੇ ਇਕਲੌਤੇ ਪੁੱਤਰ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ ਦੌਰਾਨ ਅਰਬਾਜ਼ ਨੇ ਆਪਣੇ ਪੁੱਤਰ ਅਰਹਾਨ ਖ਼ਾਨ ਦੇ ਬਾਲੀਵੁੱਡ ਕਰੀਅਰ ਬਾਰੇ ਗੱਲ ਕੀਤੀ ਹੈ। ਅਰਹਾਨ ਅਮਰੀਕਾ ’ਚ ਫ਼ਿਲਮ ਮੇਕਿੰਗ ਦਾ ਕੋਰਸ ਕਰ ਰਹੇ ਹਨ। ਉਸਨੇ ਹਾਲ ਹੀ ’ਚ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਇਕ ਫ਼ਿਲਮ ’ਚ ਅਸਿਸਟ ਕੀਤਾ ਹੈ। ਖ਼ਬਰਾਂ ਮੁਤਾਬਕ ਉਹ ਹੁਣ ਫ਼ਿਲਮ ਮੇਕਿੰਗ 'ਚ ਆਪਣੇ ਪਿਤਾ ਦੀ ਹੋਰ ਮਦਦ ਕਰਨਗੇ।

PunjabKesari

ਖ਼ਬਰਾਂ ਮੁਤਾਬਕ ਅਰਹਾਨ ਨੂੰ ਪੁੱਛਿਆ  ਗਿਆ ਕਿ ਉਹ ਬਾਲੀਵੁੱਡ 'ਚ ਐਂਟਰੀ ਕਰਨਗੇ। ਇਸ ਦੇ ਜਵਾਬ 'ਚ ਅਰਬਾਜ਼ ਨੇ ਕਿਹਾ ਕਿ ਉਹ ਆਪਣੀ ਆਉਣ ਵਾਲੀ ਫ਼ਿਲਮ ‘ਪਟਨਾ ਸ਼ੁਕਲਾ’ ’ਚ ਕੰਮ ਕਰਨ ਲਈ ਉਤਸ਼ਾਹਿਤ ਹੈ।

ਇਹ ਵੀ ਪੜ੍ਹੋ- ਲਖਨਊ ’ਚ ਪ੍ਰਿਅੰਕਾ ਚੋਪੜਾ ਦਾ ਵਿਰੋਧ, ਪੋਸਟਰਾਂ ’ਤੇ ਲਿਖਿਆ- 'ਨਵਾਬਾਂ ਦੇ ਸ਼ਹਿਰ 'ਚ ਤੁਹਾਡਾ ਸੁਆਗਤ ਨਹੀਂ'

ਦੱਸ ਦੇਈਏ ਇਕ ਇੰਟਰਵਿਊ ਦੌਰਾਨ ਅਰਬਾਜ਼ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਹਾਲ ਹੀ ’ਚ ਕਰਨ ਜੌਹਰ ਨਾਲ ਇਕ ਪ੍ਰੋਜੈਕਟ 'ਚ ਕੰਮ ਕੀਤਾ ਹੈ ਅਤੇ ਉਹ ਆਪਣੀ ਅਗਲੀ ਫ਼ਿਲਮ 'ਚ ਆਪਣੇ ਪਿਤਾ ਨਾਲ ਕੰਮ ਕਰਨਗੇ।  ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਮੇਰੀ ਅਤੇ ਅਰਹਾਨ ਆਉਣ ਵਾਲੀ ਫ਼ਿਲਮ ਲਈ  ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਉਹ ਫ਼ਿਲਮ ਮੇਕਿੰਗ ਸਿੱਖਣਾ ਚਾਹੁੰਦਾ ਹੈ।


Shivani Bassan

Content Editor

Related News