‘ਹਿਪ ਹੌਪ ਇੰਡੀਆ’ ਸੀਜ਼ਨ 2 ਦੇ ਸੈੱਟ ’ਤੇ ਮਲਾਇਕਾ, ਰੈਮੋ, ਮਨੀਸ਼ਾ ਆਏ ਨਜ਼ਰ

Sunday, Mar 16, 2025 - 12:25 PM (IST)

‘ਹਿਪ ਹੌਪ ਇੰਡੀਆ’ ਸੀਜ਼ਨ 2 ਦੇ ਸੈੱਟ ’ਤੇ ਮਲਾਇਕਾ, ਰੈਮੋ, ਮਨੀਸ਼ਾ ਆਏ ਨਜ਼ਰ

ਮੁੰਬਈ- ‘ਹਿਪ ਹੌਪ ਇੰਡੀਆ’ ਸੀਜ਼ਨ 2 ਦੇ ਸੈੱਟ ’ਤੇ ਅਦਾਕਾਰਾ ਮਲਾਇਕਾ ਅਰੋੜਾ, ਰੋਹਿਤ ਸ਼ੈੱਟੀ, ਰੈਮੋ ਡਿਸੂਜ਼ਾ ਅਤੇ ਮਨੀਸ਼ਾ ਰਾਣੀ ਨੂੰ ਦੇਖਿਆ ਗਿਆ। ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਹ ਸੀਰੀਜ਼ ਹਿਪ-ਹੌਪ ਦ੍ਰਿਸ਼ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਚੰਗੇ ਤਰੀਕੇ ਨਾਲ ਦਿਖਾਉਣ ਲਈ ਤਿਆਰ ਹੈ।

ਨਵੇਂ ਸੀਜ਼ਨ ਦਾ ਉਦੇਸ਼ ਚੁਣੌਤੀ ਦੇਣ ਵਾਲੇ ਪ੍ਰਦਰਸ਼ਨਾਂ ਅਤੇ ਜੱਜਾਂ ਦੀ ਮੇਜ ’ਤੇ ਰੈਮੋ ਡਿਸੂਜ਼ਾ ਅਤੇ ਮਲਾਇਕਾ ਅਰੋੜਾ ਨਾਲ ਹਿਪ-ਹੌਪ ਨ੍ਰਿਤ ਸ਼ੈਲੀ ਦਾ ਜਸ਼ਨ ਮਨਾਉਣਾ ਹੈ। ‘ਹਿਪ ਹੌਪ ਇੰਡਿਆ’ ਭਾਰਤ ਵਿਚ ‘ਹਿਪ-ਹੌਪ’ ਸੱਭਿਆਚਾਰ ਲਈ ਵੱਡਾ ਬਦਲਾਅ ਰਿਹਾ ਹੈ। ਇਸ ਸੀਜ਼ਨ ਵਿਚ ਅਜਿਹੇ ਡਾਂਸਰਜ਼ ਨੂੰ ਸਾਹਮਣੇ ਲਿਆਇਆ ਜਾ ਰਿਹਾ ਹੈ, ਜੋ ਹਿਪ-ਹੌਪ ਵਿਚ ਜਿਊਂਦੇ ਅਤੇ ਸਾਹ ਲੈਂਦੇ ਹਨ। ਰੈਮੋ ਡਿਸੂਜ਼ਾ ਕਹਿੰਦੇ ਹਨ ਕਿ ਸੀਜ਼ਨ 1 ਨੇ ਮਾਹੌਲ ਬਣਾਇਆ ਪਰ ਸੀਜ਼ਨ 2 ਪੂਰੀ ਤਰ੍ਹਾਂ ਨਾਲ ਵਖਰੇ ਪੱਧਰ ’ਤੇ ਹੈ। 


author

cherry

Content Editor

Related News