‘ਲਵ ਸੈਕਸ ਐਂਡ ਧੋਖਾ-2’ ਦਾ ਨਵਾਂ ਪੋਸਟਰ ਲਾਂਚ!

Friday, Mar 08, 2024 - 01:52 PM (IST)

‘ਲਵ ਸੈਕਸ ਐਂਡ ਧੋਖਾ-2’ ਦਾ ਨਵਾਂ ਪੋਸਟਰ ਲਾਂਚ!

ਮੁੰਬਈ (ਬਿਊਰੋ) - ਜਦੋਂ ਤੋਂ ‘ਲਵ ਸੈਕਸ ਐਂਡ ਧੋਖਾ’ ਦੇ ਨਿਰਮਾਤਾਵਾਂ ਨੇ ਇਸ ਦੇ ਸੀਕਵਲ ਯਾਨੀ ‘ਲਵ ਸੈਕਸ ਐਂਡ ਧੋਖਾ-2’ ਦਾ ਐਲਾਨ ਕੀਤਾ ਹੈ, ਉਦੋਂ ਤੋਂ ਉਹ ਲਗਾਤਾਰ ਦਰਸ਼ਕਾਂ ਨੂੰ ਫਿਲਮ ਦੇ ਨਵੇਂ ਕਾਂਸੈਪਟ ਨਾਲ ਜੁੜੇ ਰਹਿਣ ਲਈ ਮਜਬੂਰ ਕਰ ਰਹੇ ਹਨ। ਜਦੋਂ ਕਿ ‘ਲਵ ਸੈਕਸ ਐਂਡ ਧੋਖਾ’ ਨੇ ਕੈਮਰੇ ਦੇ ਯੁੱਗ ’ਚ ਪਿਆਰ ਨੂੰ ਲਾਈਮਲਾਈਟ ’ਚ ਲਿਆਂਦਾ ਸੀ, ਉਥੇ ਹੀ ਸੀਕਵਲ ਇਕ ਪੂਰੀ ਤਰ੍ਹਾਂ ਨਵੇਂ ਸੰਕਲਪ ਨਾਲ ਆ ਰਿਹਾ ਹੈ। 

‘ਲਵ ਸੈਕਸ ਅੈਂਡ ਧੋਖਾ’ ਦੇ ਪਹਿਲੇ ਮੋਸ਼ਨ ਪੋਸਟਰ ਨੇ ਇੰਟਰਨੈੱਟ ਦੇ ਦੌਰ ’ਚ ਪਿਆਰ ਤੇ ਇਸ ਦੀ ਹੋਂਦ ਦੀ ਝਲਕ ਦਿੱਤੀ ਗਈ ਹੈ। ਅਜਿਹੀ ਸਥਿਤੀ ’ਚ, ਹੁਣ ਨਿਰਮਾਤਾ ਇਕ ਹੋਰ ਦਿਲਚਸਪ ਮੋਸ਼ਨ ਪੋਸਟਰ ਲੈ ਕੇ ਆਏ ਹਨ, ਜੋ ਸਾਨੂੰ ਅਸਲ ਦੁਨੀਆ ਤੇ ਡਿਜੀਟਲਾਈਜ਼ਡ ਦੁਨੀਆ ’ਚ ਪਿਆਰ ਦੇ ਇਕ ਹੋਰ ਪਹਿਲੂ ’ਚ ਲਿਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News