ਪੰਕਜ ਤ੍ਰਿਪਾਠੀ ਦੇ ਪ੍ਰਾਜੈਕਟ ਰਾਹੀਂ ਮਹਾਬੀਰ ਭੁੱਲਰ ਮੁੜ ਕਰਨਗੇ ਬਾਲੀਵੁੱਡ ''ਚ ਐਂਟਰੀ

Friday, Dec 10, 2021 - 01:22 PM (IST)

ਪੰਕਜ ਤ੍ਰਿਪਾਠੀ ਦੇ ਪ੍ਰਾਜੈਕਟ ਰਾਹੀਂ ਮਹਾਬੀਰ ਭੁੱਲਰ ਮੁੜ ਕਰਨਗੇ ਬਾਲੀਵੁੱਡ ''ਚ ਐਂਟਰੀ

ਚੰਡੀਗੜ੍ਹ (ਬਿਊਰੋ) : ਪੰਜਾਬੀ ਸਿਤਾਰੇ ਲਗਾਤਾਰ ਬਾਲੀਵੁੱਡ ਵੱਲ ਵੱਧ ਰਹੇ ਹਨ, ਆਪਣੀ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ ਇੰਡਸਟਰੀ 'ਤੇ ਵੀ ਰਾਜ ਕਰ ਰਹੇ ਹਨ। ਹੁਣ ਵਾਰੀ ਹੈ ਉੱਘੇ ਪੰਜਾਬੀ ਅਦਾਕਾਰ ਮਹਾਬੀਰ ਭੁੱਲਰ ਦੀ, ਜੋ ਪੰਜਾਬੀ ਫ਼ਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਮਹਾਬੀਰ ਭੁੱਲਰ ਨੂੰ 'ਰੌਕੀ ਮੈਂਟਲ', 'ਅਸ਼ਕੇ', 'ਬੰਬੂਕਾਟ' ਵਰਗੀਆਂ ਪੰਜਾਬੀ ਫ਼ਿਲਮਾਂ ਤੇ 'ਸੂਰਮਾ', 'ਉੜਤਾ ਪੰਜਾਬ' ਵਰਗੀਆਂ ਹਿੰਦੀ ਫ਼ਿਲਮਾਂ 'ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹੁਣ ਉਹ ਇੱਕ ਹੋਰ ਬਾਲੀਵੁੱਡ ਫ਼ਿਲਮ ਲਈ ਤਿਆਰ ਹਨ, ਜਿਸ 'ਚ ਪੰਕਜ ਤ੍ਰਿਪਾਠੀ ਵੀ ਨਜ਼ਰ ਆਉਣਗੇ।

PunjabKesari
ਇਸ ਗੱਲ ਦਾ ਸੰਕੇਤ ਖੁਦ ਮਹਾਬੀਰ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਪੰਕਜ ਤ੍ਰਿਪਾਠੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ 'ਚ 'ਮੁੰਬਈ ਕਾਲਿੰਗ' ਦਾ ਕੈਪਸ਼ਨ ਦਿੱਤਾ ਸੀ। ਕੈਪਸ਼ਨ ਨੇ ਇਹ ਗੱਲ ਹੋਰ ਪੱਕੀ ਕਰ ਦਿੱਤੀ ਹੈ ਕਿ ਉਹ ਬਾਲੀਵੁੱਡ ਫ਼ਿਲਮ 'ਚ ਨਜ਼ਰ ਆਉਣਗੇ। ਹਾਲਾਂਕਿ ਕਿਸੇ ਵੀ ਕਲਾਕਾਰ ਵੱਲੋਂ ਇਸ ਨਾਲ ਸਬੰਧਿਤ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਜਿਵੇਂ ਕਿ ਇਹ ਫ਼ਿਲਮ ਹੋਵੇਗੀ ਜਾਂ ਵੈੱਬ ਸੀਰੀਜ਼ ਜਾਂ ਹੋਰ ਕੁਝ ਪਰ ਜੋ ਵੀ ਹੋਵੇ, ਇਸ ਪ੍ਰਾਜੈਕਟ ਦਾ ਹਿੱਟ ਹੋਣਾ ਯਕੀਨੀ ਹੈ ਕਿਉਂਕਿ ਇਹ ਦੋਵੇਂ ਅਦਾਕਾਰ ਸਿਖਰ 'ਤੇ ਹਨ।


ਜੇਕਰ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਦੀ ਗੱਲ ਕਰੀਏ ਤਾਂ ਦੋਵੇਂ ਕਲਾਕਾਰ ਕਮਾਲ ਦੇ ਹਨ ਅਤੇ ਕਿਸੇ ਪ੍ਰਾਜੈਕਟ ਨੂੰ ਸੁਪਰਹਿੱਟ ਬਣਾਉਣ ਲਈ ਕਾਫ਼ੀ ਚੰਗੇ ਹਨ। ਪੰਕਜ ਤ੍ਰਿਪਾਠੀ ਨੇ ਸਕ੍ਰੀਨ 'ਤੇ ਕੁਝ ਅਭੁੱਲ ਭੂਮਿਕਾਵਾਂ ਨਿਭਾਈਆਂ ਹਨ। ਉੱਥੇ ਹੀ ਮਹਾਬੀਰ ਭੁੱਲਰ ਦੀ ਅਦਾਕਾਰੀ ਇਸ ਪ੍ਰਾਜੈਕਟ ਨੂੰ ਹੋਰ ਦਮਦਾਰ ਬਣਾ ਦੇਵੇਗੀ। ਜਦੋਂ ਇਹ ਦੋਵੇਂ ਅਦਾਕਾਰ ਕੰਮ ਕਰਦੇ ਹਨ ਤਾਂ ਇਹ ਪਛਾਣਨਾ ਮੁਸ਼ਕਿਲ ਹੁੰਦਾ ਹੈ ਕਿ ਕੀ ਇਹ ਅਦਾਕਾਰ ਅਸਲ 'ਚ ਕਿਰਦਾਰ 'ਚ ਹਨ ਜਾਂ ਉਹ ਆਮ ਹਨ।

ਇਸ ਦੌਰਾਨ ਪੰਕਜ ਤ੍ਰਿਪਾਠੀ ਦੀ ਅਗਲੀ ਫ਼ਿਲਮ '83' 24 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਮੁੱਖ ਭੂਮਿਕਾਵਾਂ 'ਚ ਹਨ। ਮਹਾਬੀਰ ਭੁੱਲਰ ਦੀਆਂ ਬਹੁਤ ਸਾਰੀਆਂ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਸ਼ੂਟ ਹੋਣ ਅਤੇ ਰਿਲੀਜ਼ ਹੋਣੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News