ਮੁਕੇਸ਼ ਖੰਨਾ ਸ਼ੁਰੂ ਕਰਨਗੇ ਆਪਣਾ ਕਾਮੇਡੀ ਸ਼ੋਅ ''ਦਿ ਮੁਕੇਸ਼ ਖੰਨਾ ਸ਼ੋਅ'', ਕਪਿਲ ਸ਼ਰਮਾ ਦੇ ਸ਼ੋਅ ਨੂੰ ਦੱਸ ਚੁੱਕੈ ਬੇਹੂਦਾ

Saturday, Jun 05, 2021 - 09:24 AM (IST)

ਮੁਕੇਸ਼ ਖੰਨਾ ਸ਼ੁਰੂ ਕਰਨਗੇ ਆਪਣਾ ਕਾਮੇਡੀ ਸ਼ੋਅ ''ਦਿ ਮੁਕੇਸ਼ ਖੰਨਾ ਸ਼ੋਅ'', ਕਪਿਲ ਸ਼ਰਮਾ ਦੇ ਸ਼ੋਅ ਨੂੰ ਦੱਸ ਚੁੱਕੈ ਬੇਹੂਦਾ

ਨਵੀਂ ਦਿੱਲੀ (ਬਿਊਰੋ) : ਮਹਾਭਾਰਤ 'ਚ 'ਭੀਸ਼ਮ' ਪਿਤਾਮਹ (ਦਾਦਾ) ਦਾ ਕਿਰਦਾਰ ਨਿਭਾ ਕੇ ਲੋਕਪ੍ਰਿਯ ਹੋਏ ਕਲਾਕਾਰ ਤੇ ਨਿਰਮਾਤਾ ਮੁਕੇਸ਼ ਖੰਨਾ ਹੁਣ ਆਪਣਾ ਕਾਮੇਡੀ ਸ਼ੋਅ 'ਦਿ ਮੁਕੇਸ਼ ਖੰਨਾ ਸ਼ੋਅ' (The Mukesh Khanna Show) ਲੈ ਕੇ ਆ ਰਹੇ ਹਨ। ਇਸ ਸ਼ੋਅ ਲਈ ਉਨ੍ਹਾਂ ਨੇ ਕਾਮੇਡੀਅਨ ਸੁਨੀਲ ਪਾਲ ਨਾਲ ਐਸੋਸੀਏਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤੀ ਹੈ। ਨਾਲ ਹੀ ਸੁਨੀਲ ਪਾਲ ਨੂੰ ਇੰਟਰੋਡਿਊਸ ਕਰਵਾਇਆ ਹੈ।

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਵੀਡੀਓ 'ਚ ਸੁਨੀਲ ਪਾਲ, ਮੁਕੇਸ਼ ਖੰਨਾ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਬਾਰੇ ਕੁਝ ਕਹਿਣਾ ਚਾਹੁੰਦੇ ਹਨ। ਸੁਨੀਲ ਮਹਾਭਾਰਤ ਦੇ ਸਿਰਲੇਖ ਗੀਤ ਦੀ ਧੁਨ 'ਤੇ ਮੁਕੇਸ਼ ਦੇ ਸਨਮਾਨ 'ਚ ਕਹਿੰਦੇ ਹਨ- 'ਭੀਸ਼ਮ ਸ਼ਕਤੀਮਾਨ ਮੁਕੇਸ਼ ਜੀ ਨੇ ਮੈਨੂੰ ਸਨਮਾਨ ਦਿੱਤਾ। ਇਸ ਅਨਮੋਲ ਸਮੇਂ ਦਾ ਸੁਨੀਲ ਕਰੇਗਾ ਅਭਿਮਾਨ।' ਇਸ ਤੋਂ ਬਾਅਦ ਮੁਕੇਸ਼ ਹੱਸਦੇ ਹੋਏ ਕਹਿੰਦੇ ਹਨ ਕਿ ਉਹ ਆਯੁਸ਼ਮਾਨ ਭਵ ਵੀ ਕਹਿੰਦੇ ਹਨ ਤੇ ਸ਼ਕਤੀਮਾਨ ਭਵ ਵੀ ਕਹਿ ਸਕਦੇ ਹਨ। ਵੀਡੀਓ ਦੇ ਆਖਿਰ 'ਚ ਲਿਖਿਆ ਆਉਂਦਾ ਹੈ ਕਿ ਪਹਿਲਾਂ ਲਾਫਟਰ ਵਿਜੇਤਾ ਸੁਨੀਲ ਪਾਲ ਨਾਲ ਮਿਲੋ ਐਤਵਾਰ ਸ਼ਾਮ 5 ਵਜੇ।'

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਇਸ ਵੀਡੀਓ ਨਾਲ ਮੁਕੇਸ਼ ਖੰਨਾ ਨੇ ਲਿਖਿਆ, 'ਅੱਜ ਦੇ ਇਸ ਕੋਰੋਨਾ ਦੇ ਰੋਣ 'ਚ ਕਿਸੇ ਨੂੰ ਹੰਸਾ ਪਾਉਣਾ ਇਕ ਨੋਬੇਲ ਕੰਮ ਹੈ ਪਰ ਕਾਮੇਡੀ ਦੇ ਨਾਂ 'ਤੇ ਬੇਹੂਦਗੀ ਮੈਨੂੰ ਪਸੰਦ ਨਹੀਂ। ਇਸ ਲਈ ਤੁਸੀਂ ਜਾਣਦੇ ਹੋ ਕਿ ਮੈਂ ਆਪਣਾ 'The Mukesh Khanna Show' ਸ਼ੁਰੂ ਕੀਤਾ, ਜਿਸ 'ਚ ਮੈਂ ਸ਼ਾਲਨੀਤਾ ਨਾਲ ਭਰੇ ਹਸਾਉਣ ਵਾਲੇ ਕਿਰਦਾਰਾਂ ਨੂੰ ਲਿਆ ਰਿਹਾ ਹਾਂ। ਇਸ ਵਾਰ ਮੈਂ ਲਿਆ ਰਿਹਾ ਹਾਂ ਸੁਨੀਲ ਪਾਲ। ਦੇਖੋ ਤੇ ਹੱਸੋ।'
 


author

sunita

Content Editor

Related News