ਮਾਧੁਰੀ ਦੀਕਸ਼ਿਤ ਨੇ ਖੋਲਿਆ ਆਪਣੀ ਫਿਟਨੈੱਸ ਦਾ ਰਾਜ਼, ਵੀਡੀਓ ਕੀਤੀ ਸਾਂਝੀ

Saturday, Jun 19, 2021 - 09:37 AM (IST)

ਮਾਧੁਰੀ ਦੀਕਸ਼ਿਤ ਨੇ ਖੋਲਿਆ ਆਪਣੀ ਫਿਟਨੈੱਸ ਦਾ ਰਾਜ਼, ਵੀਡੀਓ ਕੀਤੀ ਸਾਂਝੀ

ਮੁੰਬਈ-ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਯੋਗ ਦਿਹਾੜੇ ਨੂੰ ਲੈ ਕੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਮਾਧੁਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਮੈਸੇਜ ਦਿੱਤਾ ਹੈ। ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ। ਲੋਕ ਇਸ 'ਤੇ ਕਮੈਂਟ ਕਰਕੇ ਆਪਣਾ ਪ੍ਰਤੀਕਿਰਿਆ ਦੇ ਰਹੇ ਹਨ।


ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਤਰਰਾਸ਼ਟਰੀ ਯੋਗਾ ਡੇਅ ਨੇੜੇ ਹੈ ਅਤੇ ਇਸ ਦਿਨ ਲਈ ਮਾਧੁਰੀ ਵੱਲੋਂ ਯੋਗਾ ਦੇ ਸਧਾਰਣ ਆਸਨ ਦੱਸੇ ਜਾ ਰਹੇ ਹਨ। ਮਾਧੁਰੀ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਵੀ ਕਈ ਹੀਰੋਇਨਾਂ ਨੇ ਯੋਗ ਦਿਹਾੜੇ ਨੂੰ ਲੈ ਕੇ ਵੀਡੀਓ ਸਾਂਝੀਆਂ ਕੀਤੀਆਂ ਹਨ।


ਆਸਣ ਕਰਦੇ ਹੋਏ ਮਾਧੁਰੀ ਨੇ ਕਿਹਾ ਕਿ ਯੋਗ ਹਮੇਸ਼ਾ ਤੋਂ ਮੇਰੀ ਫਿਟਨੈੱਸ ਦਾ ਹਿੱਸਾ ਰਿਹਾ ਹੈ ਅਤੇ ਮੈਂ ਕੁਝ ਸਰਲ ਆਸਨ ਸਾਂਝੇ ਕਰਨਾ ਚਾਹੁੰਦੀ ਹਾਂ। ਮਾਧੁਰੀ ਦੀਕਸ਼ਿਤ ਅਕਸਰ ਆਪਣੇ ਇੰਸਟਾਗ੍ਰਾਮ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


author

Aarti dhillon

Content Editor

Related News