ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਮਾਜਾ ਮਾਂ’ ਦਾ ਟ੍ਰੇਲਰ ਹੋਇਆ ਰਿਲੀਜ਼, ਧਮਾਲ ਮਚਾਉਣ ਲਈ ਤਿਆਰ

09/22/2022 5:47:37 PM

ਬਾਲੀਵੁੱਡ ਡੈਸਕ- ਬਾਲੀਵੁੱਡ  ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਖੂਬਸੂਰਤ ਅਦਾਕਾਰਾ ’ਚੋਂ ਇਕ ਹੈ। ਅਦਾਕਾਰਾ ਦੀ ਖੂਬਸੂਰਤੀ ਦੇ ਨਾਲ ਲੋਕ ਮਾਧੁਰੀ ਦੀ ਅਦਾਕਾਰੀ ਨੂੰ ਵੀ ਬੇਹੱਦ ਪਸੰਦ ਕਰਦੇ ਹਨ। ਦੱਸ ਦੇਈਏ  ਮਾਧੁਰੀ ਇਕ ਵਾਰ ਫ਼ਿਰ OTT ਪਲੇਟਫ਼ਾਰਮ ’ਤੇ ਧਮਾਲ ਮਚਾਉਣ ਲਈ ਤਿਆਰ ਹੈ। ਅਦਾਕਾਰਾ ਦੀ ਅਗਲੀ ਫ਼ਿਲਮ ‘ਮਾਜਾ ਮਾਂ’ ਦੀ ਚਰਚਾ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹੈ। ਹਾਲ ਹੀ ’ਚ ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋਇਆ ਹੈ।

ਇਹ ਵੀ ਪੜ੍ਹੋ : ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼

ਇਸ ਫ਼ਿਲਮ ’ਚ ਮਾਧੁਰੀ ਦੇ ਨਾਲ ਫ਼ਿਲਮ ’ਚ ਗਜਰਾਓ ਰਾਓ, ਰਿਤਵਿਕ ਭੌਮਿਕ, ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਸ਼ੀਬਾ ਚੱਢਾ, ਸਿਮੋਨ ਸਿੰਘ, ਰਜਿਤ ਕਪੂਰ ਅਤੇ ਮਲਹਾਰ ਠਾਕੁਰ ਵਰਗੇ ਸਿਤਾਰੇ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ਰਿਤਵਿਕ ਨੇ ਆਪਣੇ ਪੂਰੇ ਪਰਿਵਾਰ ਨੂੰ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ ਪੇਸ਼ ਕਰਨ ਨਾਲ ਕੀਤੀ।

PunjabKesari

ਟ੍ਰੇਲਰ ’ਚ ਫ਼ਿਲਮ ਦੀ ਕਹਾਣੀ ਇਕ ਮੱਧ ਵਰਗੀ ਪਰਿਵਾਰ ਨਾਲ ਜੁੜੀ ਹੈ। ਮਾਧੁਰੀ ਨੂੰ ਦੋ ਬੱਚਿਆਂ ਦੀ ਮਾਂ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ, ਜੋ ਪਰਿਵਾਰ ਦੇ ਸੰਤੁਲਨ ਅਤੇ ਪਰੇਸ਼ਾਨੀਆਂ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ। ਪੱਲਵੀ ਪਟੇਲ ਦਾ ਕਿਰਦਾਰ ਮਾਧੁਰੀ ਨੂੰ ਪੇਸ਼ੇ ਤੋਂ ਇਕ ਡਾਂਸ ਟ੍ਰੇਨਰ ਵਜੋਂ ਪੇਸ਼ ਕਰਦਾ ਹੈ, ਜੋ ਇਕ ਦਿਨ ਪਰਿਵਾਰ ਤੋਂ ਪਰੇ ਆਪਣੀ ਅਸਲ ਹੋਂਦ ਨੂੰ ਲੱਭਣ ਬਾਰੇ ਵੀ ਸੋਚਦੀ ਹੈ।


ਇਸ ਫ਼ਿਲਮ ਦੇ ਟ੍ਰੇਲਰ ’ਚ ਅਦਾਕਾਰ ਗਜਰਾਜ ਰਾਓ ਮਾਧੁਰੀ ਦੇ ਪਤੀ ਦਾ ਕਿਰਦਾਰ ਨਿਭਾਅ ਰਹੇ ਹਨ। ਗਜਰਾਜ ਦਾ ਕਿਰਦਾਰ ਕਾਫੀ ਕਾਮਿਕ ਦਿਖਾਇਆ ਗਿਆ ਹੈ। ਗਲਤ ਅੰਗਰੇਜ਼ੀ ਬੋਲਣ ਬਾਰੇ ਕਈ ਅਜਿਹੇ ਡਾਇਲਾਗ ਹਨ ਜੋ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ। ਗਜਰਾਜ ਨਾਲ ਮਾਧੁਰੀ ਦੀ ਜੋੜੀ ਪਹਿਲੀ ਵਾਰ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਟ੍ਰੇਲਰ ’ਚ ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਕਾਫ਼ੀ ਵਧੀਆ ਲੱਗ ਰਹੀ ਹੈ।

ਇਹ ਵੀ ਪੜ੍ਹੋ : ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ (ਦੇਖੋ ਤਸਵੀਰਾਂ)

ਇਸ ਫ਼ਿਲਮ ਦੀ ਕਹਾਣੀ ਆਨੰਦ ਤਿਵਾਰੀ ਵੱਲੋਂ ਨਿਰਦੇਸ਼ਿਤ ਹੈ। ਇਸ ਫ਼ਿਲਮ ਦੀ ਕਾਹਣੀ ਨੂੰ ਸੁਮਿਤ ਬਥੇਜਾ ਵੱਲੋਂ ਲਿਖਿਆ ਗਿਆ ਹੈ। ਇਹ ਇਕ ਪਰਿਵਾਰਕ ਮਨੋਰੰਜਨ ਫ਼ਿਲਮ ਹੈ। ‘ਮਾਜਾ ਮਾਂ’ 6 ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕੀਤੀ ਜਾਵੇਗੀ। ਫ਼ਿਲਮ ਦੇ ਟ੍ਰੇਲਰ ਨੇ ਇਸ ਨੂੰ ਲੈ ਕੇ ਹੋਰ ਵੀ ਉਤਸੁਕਤਾ ਵਧਾ ਦਿੱਤੀ ਹੈ।

 


Shivani Bassan

Content Editor

Related News