ਮਾਧੁਰੀ ਦੀਕਸ਼ਿਤ ਦੇ ਪਤੀ ਨੇਨੇ ਨੇ ਸ਼ੇਅਰ ਕੀਤੀ ਸਕੂਬਾ ਡਾਈਵਿੰਗ ਦੇ ਦਿਨਾਂ ਦੀ ਤਸਵੀਰ

Friday, Oct 08, 2021 - 10:41 AM (IST)

ਮਾਧੁਰੀ ਦੀਕਸ਼ਿਤ ਦੇ ਪਤੀ ਨੇਨੇ ਨੇ ਸ਼ੇਅਰ ਕੀਤੀ ਸਕੂਬਾ ਡਾਈਵਿੰਗ ਦੇ ਦਿਨਾਂ ਦੀ ਤਸਵੀਰ

ਮੁੰਬਈ- ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਪਤੀ ਡਾਕਟਰ ਨੇਨੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਸ਼੍ਰੀਰਾਮ ਨੇਨੇ ਪਤਨੀ ਅਤੇ ਬੱਚਿਆਂ ਦੇ ਨਾਲ ਹਮੇਸ਼ਾ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸ਼੍ਰੂੀਰਾਮ ਨੇਨੇ ਨੇ ਮਾਧੁਰੀ ਦੇ ਨਾਲ ਥੋਬੈਕ ਤਸਵੀਰ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ।

Bollywood Tadka
ਤਸਵੀਰ 'ਚ ਮਾਧੁਰੀ ਅਤੇ ਨੇਨੇ ਵੈਸਟਸੂਟ ਅਤੇ ਗੀਅਰ ਪਹਿਨੇ ਨਜ਼ਰ ਆ ਰਹੇ ਹਨ। ਦੋਵੇਂ ਕਾਫੀ ਜਵਾਨ ਨਜ਼ਰ ਆ ਰਹੇ ਹਨ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਦੋਵੇਂ ਨੇ ਸਕੂਬਾ ਡਾਈਵਿੰਗ ਸਿੱਖੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼੍ਰੀਰਾਮ ਨੇ ਲਿਖਿਆ-'ਫਲੋਰੀਡਾ ਦੀਆਂ ਗਰਮੀਆਂ ਦੇ ਵਿਚਾਲੇ ਹਾਟ ਪਾਰਕਿੰਗ ਲਾਟ 'ਚ ਸਕੂਬਾ ਸਿੱਖਣ ਦਾ ਮਜ਼ਾ ਹੀ ਕੁਝ ਹੋਰ ਹੈ। ਫਲੋਰੀਡਾ ਐਕਵੀਫਾਇਰ ਬਿਲਕੁੱਲ ਸਾਫ ਰਹਿੰਦਾ ਹੈ ਅਤੇ ਹਮੇਸ਼ਾ 70 ਡਿਗਰੀ 'ਤੇ ਰਹਿੰਦਾ ਹੈ। ਕੁਝ ਹੀ ਮਿੰਟ 'ਚ ਮਾਧੁਰੀ ਬਿਨ੍ਹਾਂ ਡਰੇ ਕਮਾਲ ਦੀ ਸਕੂਬਾ ਡਾਈਵਿੰਗ ਕਰ ਰਹੀ ਸੀ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

Bollywood Tadka 
ਦੱਸ ਦੇਈਏ ਕਿ ਮਾਧੁਰੀ ਨੇ ਪਤੀ ਨੇਨੇ ਨਾਲ 1999 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਮਾਧੁਰੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਦੋਵਾਂ ਨੂੰ ਪਹਿਲੀ ਮੁਲਾਕਾਤ 'ਚ ਇਕ ਦੂਜੇ ਲਈ ਬਹੁਤ ਕੁਝ ਮਹਿਸੂਸ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ।


author

Aarti dhillon

Content Editor

Related News