ਕੋਰੋਨਾ ਵਾਇਰਸ ਤੇ ਲੌਕਡਾਊਨ ’ਤੇ ਮਧੁਰ ਭੰਡਾਰਕਰ ਨੇ ਐਲਾਨ ਕੀਤੀ ਫ਼ਿਲਮ ‘ਇੰਡੀਆ ਲੌਕਡਾਊਨ’

12/23/2020 7:29:26 PM

ਮੁੰਬਈ (ਬਿਊਰੋ)– ਫ਼ਿਲਮ ਨਿਰਦੇਸ਼ਕ ਮਧੁਰ ਭੰਡਾਰਕਰ, ਜੋ ਅਸਲ ਜ਼ਿੰਦਗੀ ’ਤੇ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ, ਹੁਣ ਕੋਰੋਨਾ ਵਾਇਰਸ ਤੋਂ ਬਾਅਦ ਲਾਗੂ ਹੋਏ ਦੇਸ਼ ਵਿਆਪੀ ਲੌਕਡਾਊਨ ’ਤੇ ਫ਼ਿਲਮ ਬਣਾਉਣ ਦੀ ਤਿਆਰੀ ’ਚ ਹਨ। ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਨਾਮ ‘ਇੰਡੀਆ ਲੌਕਡਾਊਨ’ ਹੋਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ ਦੇ ਮੱਧ ਤੱਕ ਸ਼ੁਰੂ ਹੋ ਸਕਦੀ ਹੈ। ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ਤੇ ਆਲੇ-ਦੁਆਲੇ ਦੇ ਇਲਾਕੇ ’ਚ ਹੋਵੇਗੀ।

ਮਧੁਰ ਭੰਡਾਰਕਰ ਨੇ ਕਿਹਾ, ‘ਫ਼ਿਲਮ ‘ਇੰਡੀਆ ਲੌਕਡਾਊਨ’ ’ਚ ਦੇਸ਼ ਭਰ ’ਚ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਸਮਾਜ ਦੇ ਵੱਖ-ਵੱਖ ਹਿੱਸਿਆਂ ’ਤੇ ਇਸ ਦਾ ਪਿਆ ਅਸਰ ਪੂਰੀ ਸੰਵੇਦਨਸ਼ੀਲਤਾ ਨਾਲ ਦਿਖਾਇਆ ਜਾਵੇਗਾ।’

ਫ਼ਿਲਮ ਦੀ ਕਾਸਟਿੰਗ ਬਾਰੇ ਮਧੁਰ ਨੇ ਕਿਹਾ, ‘ਫਿਲਹਾਲ ਮੈਂ ਫ਼ਿਲਮ ਦੀ ਕਾਸਟਿੰਗ ਬਾਰੇ ਕੁਝ ਵੀ ਦੱਸਣਾ ਨਹੀਂ ਚਾਹਾਂਗਾ ਪਰ ਮੈਂ ਯਕੀਨਣ ਕਹਿ ਸਕਦਾ ਹਾਂ ਕਿ ਮੇਰੀ ਇਹ ਫ਼ਿਲਮ ਮੇਰੀਆਂ ਪਿਛਲੀਆਂ ਫ਼ਿਲਮਾਂ ਦੀ ਤਰ੍ਹਾਂ ਹਾਰਡ ਹਿੱਟਿੰਗ ਹੋਵੇਗੀ।’

ਦੱਸਣਯੋਗ ਹੈ ਕਿ ਮਧੁਰ ਭੰਡਾਰਕਰ ਦੀ ਪਿਛਲੀ ਫ਼ਿਲਮ ‘ਇੰਦੂ ਸਰਕਾਰ’ ਇੰਦਰਾ ਗਾਂਧੀ ਦੇ ਕਾਰਜਕਾਲ ਅਧੀਨ ਲਗਾਈ ਐਮਰਜੈਂਸੀ ਤੋਂ ਪ੍ਰੇਰਿਤ ਸੀ, ਇਸ ਬਾਰੇ ਕਾਫੀ ਵਿਵਾਦ ਵੀ ਹੋਇਆ ਸੀ। ਇਸ ਤੋਂ ਇਲਾਵਾ ਮਧੁਰ ਭੰਡਾਰਕਰ ‘ਚਾਂਦਨੀ ਬਾਰ’, ‘ਪੇਜ ਥ੍ਰੀ’, ‘ਫੈਸ਼ਨ’, ‘ਜੇਲ’, ‘ਟ੍ਰੈਫਿਕ ਸਿਗਨਲ’, ‘ਹੀਰੋਇਨ’, ‘ਕੈਲੰਡਰ ਗਰਲ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ।

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News