ਮਸ਼ਹੂਰ ਟੀ. ਵੀ. ਤੇ ਫ਼ਿਲਮ ਅਦਾਕਾਰਾ ਮਾਧਵੀ ਗੋਗਾਟੇ ਦੀ 58 ਸਾਲ ਦੀ ਉਮਰ ’ਚ ਕੋਰੋਨਾ ਨਾਲ ਮੌਤ

11/22/2021 11:29:31 AM

ਮੁੰਬਈ (ਬਿਊਰੋ)– ਮਸ਼ਹੂਰ ਮਰਾਠੀ ਫ਼ਿਲਮ ਤੇ ਟੀ. ਵੀ. ਅਦਾਕਾਰਾ ਮਾਧਵੀ ਗੋਗਾਟੇ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਉਹ 58 ਸਾਲਾਂ ਦੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਦੀ ਪੰਜਾਬ ਤੇ ਮੁੰਬਈ ਪੁਲਸ ਨੂੰ ਅਪੀਲ, ‘ਕੰਗਨਾ ਰਣੌਤ ਨੂੰ ਹਿੰਸਾ ਫੈਲਾਉਣ ਲਈ ਭੇਜਿਆ ਜਾਵੇ ਜੇਲ੍ਹ’

ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹ ਠੀਕ ਹੋ ਰਹੇ ਸਨ ਪਰ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਦੁਪਹਿਰੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਸੈਵਨ ਹਿਲਜ਼ ਹਸਪਤਾਲ ’ਚ ਆਖਰੀ ਸਾਹ ਲਿਆ।

ਮਾਧਵੀ ਨੇ ਆਪਣੀਆਂ ਫ਼ਿਲਮਾਂ ਤੇ ਟੀ. ਵੀ. ਸ਼ੋਅਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਅਸ਼ੋਕ ਸਰਾਫ ਨਾਲ ਮਰਾਠੀ ਫ਼ਿਲਮ ‘ਘਨਚੱਕਰ’ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਦੇ ਪ੍ਰਸਿੱਧ ਨਾਟਕ ‘ਭਰਮਚਾ ਭੋਪਾਲਾ’, ‘ਗੇਲਾ ਮਾਧਵ ਕੁਨਿਕੜੇ’ ਸਨ।

ਇਹ ਖ਼ਬਰ ਵੀ ਪੜ੍ਹੋ : ਸ਼ਰੇਆਮ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ, ਝਗੜੇ ਦੀ ਵੀਡੀਓ ਵਾਇਰਲ

ਉਨ੍ਹਾਂ ਨੇ ਹਾਲ ਹੀ ’ਚ ‘ਤੁਜ਼ਾ ਮਾਜ਼ਾ ਜਾਮਤੇ’ ਨਾਲ ਮਰਾਠੀ ਟੀ. ਵੀ. ’ਚ ਡੈਬਿਊ ਕੀਤਾ।

ਮਾਧਵੀ ਨੇ ਕਈ ਹਿੰਦੀ ਟੀ. ਵੀ. ਸ਼ੋਅਜ਼ ਜਿਵੇਂ ‘ਕੋਈ ਅਪਨਾ ਸਾ’, ‘ਐਸਾ ਕਭੀ ਸੋਚਾ ਨਾ ਥਾ’, ‘ਕਹੀਂ ਤੋ ਹੋਗਾ’ ਆਦਿ ’ਚ ਵੀ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News