ਸੁਖਵਿੰਦਰ ਸਿੰਘ ਦੀ ਆਵਾਜ਼ ’ਚ ‘ਹੋਲੀ ਕਾਓ’ ਫ਼ਿਲਮ ਦਾ ਗੀਤ ‘ਮਦਾਰੀ’ ਰਿਲੀਜ਼ (ਵੀਡੀਓ)

08/17/2022 10:51:50 AM

ਮੁੰਬਈ (ਬਿਊਰੋ)– ਸੰਜੇ ਮਿਸ਼ਰਾ ਸਟਾਰਰ ‘ਹੋਲੀ ਕਾਓ’ ਭਾਰਤ ਦੇ ਇਕ ਛੋਟੇ ਜਿਹੇ ਕਸਬੇ ’ਚ ਸੈੱਟ ਕੀਤੀ ਗਈ ਹੈ, ਜਿਥੇ ਇਕ ਆਦਮੀ ਦੀ ਗਾਂ ਲਾਪਤਾ ਹੋ ਜਾਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਇਕ ਸੋਸ਼ਲ ਵਰਕਰ ਲਈ ਇਕ ਚੰਗਾ ਵਿਸ਼ਾ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਆਸਕਰਸ ਨੇ ਕੀਤੀ ‘ਲਾਲ ਸਿੰਘ ਚੱਢਾ’ ਦੀ ਤਾਰੀਫ਼, ਅਧਿਕਾਰਕ ਪੇਜ ’ਤੇ ਸਾਂਝੀ ਕੀਤੀ ਵੀਡੀਓ

ਇਹ ਦੇਸ਼ ਦੀ ਸਮਾਜਿਕ-ਸਿਆਸੀ ਸਥਿਤੀ ’ਤੇ ਟਿੱਪਣੀ ਹੈ। ਫ਼ਿਲਮ ਮਜ਼ਾਕੀਆ ਵਿਚਾਰਾਂ ਨਾਲ ਭਰੀ ਹੋਈ ਹੈ, ਜੋ ਵੱਡੇ ਤੇ ਬਹੁਤ ਜ਼ਰੂਰੀ ਸੰਵਾਦਾਂ ਨੂੰ ਟ੍ਰਿਗਰ ਕਰਦੀ ਹੈ। ਹਾਲ ਹੀ ’ਚ ਰਿਲੀਜ਼ ਹੋਇਆ ਫ਼ਿਲਮ ਦਾ ਦੂਜਾ ਟਰੈਕ ‘ਮਦਾਰੀ’ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਗਾਇਕ ਸੁਖਵਿੰਦਰ ਸਿੰਘ ਨੇ ਇਸ ਗੀਤ ’ਚ ਜੋਸ਼ ਤੇ ਊਰਜਾ ਭਰੀ ਹੈ। ‘ਮਦਾਰੀ’ ਨੂੰ ਅਾਵਾਜ਼ ਦੇਣ ਦੇ ਨਾਲ-ਨਾਲ ਉਸ ਨੇ ਇਸ ਗਾਣੇ ਨੂੰ ਕੰਪੋਜ਼ ਤੇ ਲਿਖਿਆ ਵੀ ਹੈ। ‘ਹੋਲੀ ਕਾਓ’ ਸਾਈਂ ਕਬੀਰ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ’ਚ ਸੰਜੇ ਮਿਸ਼ਰਾ, ਤਿਗਮਾਂਸ਼ੂ ਧੂਲੀਆ, ਸਾਦੀਆ ਸਿੱਦੀਕੀ ਤੇ ਮੁਕੇਸ਼ ਐੱਸ. ਭੱਟ ਨਜ਼ਰ ਆਉਣਗੇ।

ਇਸ ਦੇ ਨਾਲ ਹੀ ਨਵਾਜ਼ੂਦੀਨ ਸਿੱਦੀਕੀ ਤੇ ਰਾਹੁਲ ਮਿੱਤਰਾ ਗੈਸਟ ਅਪੀਅਰੈਂਸ ’ਚ ਹਨ। ਕੇ. ਸੇਰਾ ਸੇਰਾ ਦੁਆਰਾ ਪੇਸ਼ ਕੀਤਾ ਗਿਆ, ਵਾਈ. ਐੱਸ. ਐਂਟਰਟੇਨਮੈਂਟ ਦੀ ਆਲੀਆ ਸਿੱਦੀਕੀ ਤੇ ਰੇਲਿਕ ਪਿਕਚਰਜ਼ ਦੇ ਸਹਿਯੋਗ ਨਾਲ ਬਲਜਿੰਦਰ ਖੰਨਾ ਦੁਆਰਾ ਨਿਰਮਿਤ ਹੈ। ਇਹ ਫ਼ਿਲਮ 26 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News