ਸਵਰਗੀ ਸਰਦੂਲ ਸਿਕੰਦਰ ਦੀ ਆਵਾਜ਼ ’ਚ ਫ਼ਿਲਮ ‘ਮਾਂ’ ਦਾ ਗੀਤ ‘ਭਾਬੀ’ ਰਿਲੀਜ਼, 6 ਮਈ ਨੂੰ ਆ ਰਹੀ ਫ਼ਿਲਮ

04/30/2022 6:25:11 PM

ਚੰਡੀਗੜ੍ਹ (ਬਿਊਰੋ)– ਫ਼ਿਲਮ ‘ਮਾਂ’ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ। ਮਾਵਾਂ ਨੂੰ ਸਮਰਪਿਤ ਇਹ ਫ਼ਿਲਮ 6 ਮਈ ਨੂੰ ਮਾਂ ਦਿਵਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਨਿਰਮਾਤਾ ਹੰਬਲ ਮੋਸ਼ਨ ਪਿਕਚਰਜ਼ ਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਮਾਂ’ ਪੇਸ਼ ਕਰ ਰਹੇ ਹਨ, ਜਿਸ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਤੇ ਗਿੱਪੀ ਗਰੇਵਾਲ ਨੇ ਕੀਤਾ ਹੈ। ਭਾਨਾ ਐੱਲ. ਏ. ਤੇ ਵਿਨੋਦ ਅਸਵਾਲ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ

‘ਮਾਂ’ ਫ਼ਿਲਮ ਦੇ ਪਹਿਲੇ ਦੋ ਰਿਲੀਜ਼ ਹੋਏ ਗੀਤ ‘ਰੱਬ ਦਾ ਰੂਪ’ ਤੇ ‘ਹਰ ਜਨਮ’ ਪਹਿਲਾਂ ਹੀ ਫ਼ਿਲਮ ਤੇ ਦਰਸ਼ਕਾਂ ਵਿਚਕਾਰ ਇਕ ਅਟੁੱਟ ਰਿਸ਼ਤਾ ਬਣਾ ਚੁੱਕੇ ਹਨ। ਹੁਣ ਨਿਰਮਾਤਾਵਾਂ ਨੇ ਸਾਗਾ ਹਿੱਟਸ ’ਤੇ ਤੀਜਾ ਗੀਤ ‘ਭਾਬੀ’ ਰਿਲੀਜ਼ ਕੀਤਾ ਹੈ, ਜਿਸ ਨੂੰ ਦਿੱਗਜ ਤੇ ਬੇਮਿਸਾਲ ਪਿਆਰੀ ਗਾਇਕ ਜੋੜੀ ਅਮਰ ਨੂਰੀ ਤੇ ਸਵਰਗਵਾਸੀ ਸਰਦੂਲ ਸਿਕੰਦਰ ਦੁਆਰਾ ਗਾਇਆ ਗਿਆ ਹੈ।

ਸਵਰਗਵਾਸੀ ਸਰਦੂਲ ਸਿਕੰਦਰ ਜੀ ਨੇ ਅੱਜ ਤਕ ਸਾਨੂੰ ਜੋ ਗੀਤਾਂ ਦਾ ਖ਼ਜ਼ਾਨਾ ਦਿੱਤਾ ਹੈ, ਉਸ ਨੂੰ ਸ਼ਾਇਦ ਕਦੇ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਲੋਕ ਗੀਤਾਂ ਨੂੰ ਜਿਊਂਦਾ ਰੱਖਣ ’ਚ ਉਨ੍ਹਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਫ਼ਿਲਮ ‘ਮਾਂ’ ਰਾਹੀਂ ਇਕ ਵਾਰ ਮੁੜ ਸਾਨੂੰ ਉਨ੍ਹਾਂ ਦੀ ਆਵਾਜ਼ ਸੁਣਨ ਦਾ ਮੌਕਾ ਮਿਲਿਆ ਹੈ, ਜਿਥੇ ਉਨ੍ਹਾਂ ਨੇ ਗੀਤ ‘ਭਾਬੀ’ ’ਚ ਆਪਣੀ ਪਤਨੀ ਅਮਰ ਨੂਰੀ ਨਾਲ ਗੀਤ ਪੇਸ਼ ਕੀਤਾ।

ਗਾਣੇ ਦਾ ਸੰਗੀਤ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ ਤੇ ਹੈਪੀ ਰਾਏਕੋਟੀ ਵਲੋਂ ਗੀਤ ਨੂੰ ਲਿਖਿਆ ਗਿਆ ਹੈ। ਪੁਰਾਣੇ ਦੌਰ ਦੀ ਰੌਣਕ ਪੇਸ਼ ਕਰਦਿਆਂ ਗੀਤ ਨੂੰ ਵੈਸਟਰਨ ਸਟਾਈਲ ਦੇ ਲਾਈਵ ਸਟੇਜ ਸ਼ੋਅ ’ਚ ਰੰਗੀਨ ਵਿਆਹ ਦੇ ਕ੍ਰਮ ’ਚ ਚਿੱਤਰਿਤ ਕੀਤਾ ਗਿਆ ਹੈ। ਸਾਰੇ ਭਾਵਨਾਤਮਕ ਬੰਧਨਾਂ ਦੇ ਵਿਚਕਾਰ ਇਹ ਗੀਤ ਇਕ ਧਮਾਕੇ ਵਜੋਂ ਹੈ, ਜੋ ਸਰੋਤਿਆਂ ਨੂੰ ਖ਼ੁਸ਼ ਕਰੇਗਾ ਤੇ ਸਾਨੂੰ ਸਰਦੂਲ ਜੀ ਦੇ ਹੋਣ ਅਹਿਸਾਸ ਦਿਵਾਏਗਾ। ‘ਅਰਦਾਸ’ ਤੇ ‘ਅਰਦਾਸ ਕਰਾਂ’ ਦੇ ਨਿਰਮਾਤਾਵਾਂ ਨੇ ਆਪਣੇ ਬੈਕ-ਟੂ-ਬੈਕ ਰਿਲੀਜ਼ ਕੀਤੇ ਗੀਤਾਂ ਨਾਲ ਦਰਸ਼ਕਾਂ ’ਚ ਨਿੱਘੇ ਜਜ਼ਬਾਤਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

6 ਮਈ 2022 ਨੂੰ ਵਿਸ਼ਵ ਭਰ ’ਚ ਇਸ ਮਾਂ ਦਿਵਸ ਨੂੰ ਮਨਾਉਣ ਲਈ ਇਸ ਵਿਲੱਖਣ ਕਹਾਣੀ ‘ਮਾਂ’ ਨੂੰ ਦੇਖਣ ਲਈ ਤਿਆਰ ਰਹੋ।


Rahul Singh

Content Editor

Related News