ਜ਼ਮੀਨ ’ਤੇ ਲੇਟ ਕੇ ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਕੀਤਾ ਡਾਂਸ (ਦੇਖੋ ਵੀਡੀਓ)

07/10/2022 12:38:41 PM

ਬਾਲੀਵੁੱਡ ਡੈਸਕ: ਭਾਰਤੀ ਪਰਿਵਾਰ ’ਚ ਕੋਈ ਵੀ ਫ਼ੰਕਸ਼ਨ ਹੋਵੇ ਤਾਂ ਨਾਗਿਨ ਡਾਂਸ ਬਿਨਾਂ ਫ਼ੰਕਸ਼ਨ ਅਧੂਰਾ ਰਹਿ ਹੀ ਜਾਂਦਾ ਹੈ। ਇਕ ਨਾਗਿਨ ਡਾਂਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਹੈ । ਹਾਲ ਹੀ ’ਚ ਰੋਹਨਪ੍ਰੀਤ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ’ਚ ਨੇਹਾ-ਰੋਹਨ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸਾਈਕਲ ’ਤੇ ਪੇਂਟਿੰਗ ਖ਼ਰੀਦਣ ਨਿਕਲੇ ਕਾਰਤਿਕ ਆਰੀਅਨ, ਕਿਹਾ- ‘ਇਕ ਪੇਂਟਿੰਗ ਖ਼ਰੀਦੀ, ਜੋ...’

ਇਹ ਵੀਡੀਓ ਜਨਮਦਿਨ ਪਾਰਟੀ ਦੀ ਹੈ ਜਿਸ ’ਚ ਤੁਸੀਂ ਨੇਹਾ ਅਤੇ ਰੋਹਨਪ੍ਰੀਤ ਦਾ ਡਾਂਸ ਦੇਖ ਹੈਰਾਨ ਤਾਂ ਹੋਵੋਗੇ ਹੀ ਪਰ ਤੁਸੀਂ ਹੱਸਦੇ ਵੀ ਰਹੋਗੇ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਡੀਓ ਬਹੁਤ ਮਸਤੀ ਭਰੀ ਹੈ। ਨੇਹਾ ਆਪਣੇ ਅੰਦਾਜ਼ ਨਾਲ ਪਤੀ ਰੋਹਨ ਨਾਲ ਡਾਂਸ ਕਰ ਰਹੀ ਹੈ।

 

ਲੁੱਕ ਦੀ ਗੱਲ ਕਰੀਏ ਦਾ ਨੇਹਾ ਕ੍ਰੌਪ ਟੌਪ ਅਤੇ ਹਰੇ ਰੰਗ ਦੀ ਪੈਂਟ ’ਚ ਨਜ਼ਰ ਆ ਰਹੀ ਹੈ। ਡਾਂਸ ਕਰਦੇ ਸਮੇਂ ਨੇਹਾ ਪਤੀ ਨਾਲ ਨਾਗਿਨ ਡਾਂਸ ਕਰਨ ਲੱਗ ਜਾਂਦੀ ਹੈ। ਨੇਹਾ ਜ਼ਮੀਨ ’ਤੇ ਲੇਟ ਕੇ ਡਾਂਸ ਕਰਦੀ ਹੈ। ਨੇਹਾ ਅਤੇ ਰੋਹਨਪ੍ਰੀਤ ਦੀ ਇਹ ਵੀਡੀਓ ਕਾਫ਼ੀ ਲੋਕ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਵੀਡੀਓ ’ਚ ਦੋਵੇਂ ਬੇਹੱਦ ਖ਼ੁਸ਼ ਅਤੇ ਪੂਰਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪਿਆਰ ਦੇ ਸ਼ਹਿਰ ਆਗਰਾ ’ਚ ਪਾਇਲ-ਸੰਗਰਾਮ ਨੇ ਲਏ ਇਕ-ਦੂਜੇ ਦੇ ਫ਼ੇਰੇ, ਦੇਖੋ ਜੋੜੇ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਵੀਡੀਓ ਸਾਂਝੀ ਕਰਦੇ ਹੋਏ ਰੋਹਨਪ੍ਰੀਤ ਨੇ ਲਿਖਿਆ ਕਿ ‘ਮਿਸ ਯੂ ਲਾਡੋ, ਜਲਦੀ ਆਓ ਕਿਰਪਾ ਕਰਕੇ ਨੇਹੂ’ ਰੋਹਨਪ੍ਰੀਤ ਅਤੇ ਨੇਹਾ ਦਾ ਇਹ ਅੰਦਾਜ਼ ਹਰ ਕੋਈ ਪਸੰਦ ਕਰ ਰਿਹਾ ਹੈ। ਨੇਹਾ ਕੱਕੜ ਦੇ ਟੀ.ਵੀ. ’ਚ ਕੰਮ ਦੀ ਗੱਲ ਕਰੀਏ ਤਾਂ ਗਾਇਕਾ ਇਨ੍ਹੀਂ ਦਿਨੀਂ ਆਪਣੇ ਕੰਸਰਟ ’ਚ ਰੁੱਝੀ ਹੋਈ ਹੈ। 


Gurminder Singh

Content Editor

Related News