ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਨੇ ਦੁਬਈ ''ਚ ਖਰੀਦਿਆ 2 ਕਰੋੜ ਦਾ ਆਲੀਸ਼ਾਨ ਘਰ

Sunday, Nov 20, 2022 - 04:23 PM (IST)

ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਨੇ ਦੁਬਈ ''ਚ ਖਰੀਦਿਆ 2 ਕਰੋੜ ਦਾ ਆਲੀਸ਼ਾਨ ਘਰ

ਮੁੰਬਈ (ਬਿਊਰੋ) : ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਟੀ. ਵੀ. ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ 'ਚੋਂ ਇੱਕ ਬਣ ਗਏ ਹਨ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਲਈ ਇੱਕ ਮੋੜ ਸਾਬਤ ਹੋਇਆ। ਉਨ੍ਹਾਂ ਦੀ ਪ੍ਰਸਿੱਧੀ ਕਈ ਗੁਣਾ ਵਧ ਗਈ। ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ਤੇਜਰਾਨ ਕਹਿੰਦੇ ਹਨ। ਨਿੱਜੀ ਜ਼ਿੰਦਗੀ ਤੋਂ ਇਲਾਵਾ ਉਨ੍ਹਾਂ ਦਾ ਕਰੀਅਰ ਗ੍ਰਾਫ ਵੀ ਵਧਿਆ ਹੈ। ਦੋਵੇਂ ਲਗਜ਼ਰੀ ਲਾਈਫ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। 

PunjabKesari

ਹਾਲ ਹੀ 'ਚ ਦੋਹਾਂ ਨੇ ਦੁਬਈ 'ਚ ਇਕ ਆਲੀਸ਼ਾਨ ਘਰ ਖਰੀਦਿਆ ਹੈ। ਕੁਝ ਦਿਨ ਪਹਿਲਾਂ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਦੋਵੇਂ ਛੁੱਟੀਆਂ ਦਾ ਆਨੰਦ ਲੈਣ ਜਾ ਰਹੇ ਹਨ ਪਰ ਅਸਲ 'ਚ ਦੋਵੇਂ ਆਪਣਾ ਘਰ ਖਰੀਦਣ ਲਈ ਦੁਬਈ ਜਾ ਰਹੇ ਹਨ। ਟੈਲੀ ਟਾਊਨ ਦੇ ਚਹੇਤੇ ਜੋੜੇ ਨੇ ਦੁਬਈ 'ਚ ਇੱਕ ਆਲੀਸ਼ਾਨ ਘਰ ਖਰੀਦਿਆ ਹੈ। ਕਰਨ ਕੁੰਦਰਾ ਨੇ ਬਿਲਡਿੰਗ ਕੰਪਨੀ ਦੇ ਲਾਂਚ ਈਵੈਂਟ 'ਚ ਆਪਣੇ ਨਵੇਂ ਘਰ ਦਾ ਐਲਾਨ ਕੀਤਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

PunjabKesari

ਦੱਸ ਦਈਏ ਕਿ ਵੀਡੀਓ 'ਚ ਕਰਨ ਕੁੰਦਰਾ ਨੂੰ ਸਫੇਦ ਸੂਟ 'ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੇਜਸਵੀ ਵੀ ਗੋਲਡਨ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੋਵਾਂ ਨੇ ਵਨ ਬੀ. ਐੱਚ. ਕੇ. ਫਲੈਟ ਖਰੀਦਿਆ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੇ ਆਲੀਸ਼ਾਨ ਘਰ 'ਚ ਇਨਡੋਰ ਪੂਲ ਦੇ ਨਾਲ-ਨਾਲ ਕਈ ਲਗਜ਼ਰੀ ਸਹੂਲਤਾਂ ਵੀ ਹੋਣਗੀਆਂ। ਉਨ੍ਹਾਂ ਦਾ ਪਲੱਸ ਸਾਈਜ਼ ਅਪਾਰਟਮੈਂਟ ਪਾਮ ਜੁਮੇਰਾਹ ਬੀਚ ਰੈਜ਼ੀਡੈਂਸ, ਦੁਬਈ 'ਚ ਸਥਿਤ ਹੈ। ਇਸ ਤੋਂ ਪਹਿਲਾਂ ਤੇਜਸਵੀ ਪ੍ਰਕਾਸ਼ ਨੇ ਗੋਆ 'ਚ ਇੱਕ ਅਪਾਰਟਮੈਂਟ ਖਰੀਦਿਆ ਸੀ। ਕਰਨ ਕੁੰਦਰਾ ਨੇ ਤੇਜਸਵੀ ਦੀ ਇਸ ਉਪਲਬਧੀ 'ਤੇ ਖੁਸ਼ੀ ਜਤਾਈ ਸੀ। ਇੰਨਾ ਹੀ ਨਹੀਂ ਕੁਝ ਸਮਾਂ ਪਹਿਲਾਂ ਕਰਨ ਕੁੰਦਰਾ ਵੀ ਮੁੰਬਈ 'ਚ ਇਕ ਆਲੀਸ਼ਾਨ ਫਲੈਟ ਦਾ ਮਾਲਕ ਬਣ ਗਿਆ ਸੀ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੀ ਮਰਾਠੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਕਰਨ ਕੁੰਦਰਾ ਇੱਕ ਪੰਜਾਬੀ ਫ਼ਿਲਮ 'ਚ ਕੰਮ ਕਰ ਰਹੇ ਹਨ।

PunjabKesari


author

sunita

Content Editor

Related News