ਛਾ ਗਿਆ ਦੋਸਾਂਝਾਵਾਲਾ ! 6 ਜਨਵਰੀ ਨੂੰ ਲਾਸ ਏਂਜਲਸ ਨੇ ਐਲਾਨਿਆ 'Diljit Dosanjh day'

Friday, Jun 19, 2026 - 03:53 PM (IST)

ਛਾ ਗਿਆ ਦੋਸਾਂਝਾਵਾਲਾ ! 6 ਜਨਵਰੀ ਨੂੰ ਲਾਸ ਏਂਜਲਸ ਨੇ ਐਲਾਨਿਆ 'Diljit Dosanjh day'

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਗਲੋਬਲ ਪੱਧਰ 'ਤੇ ਇਕ ਹੋਰ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਦਰਅਸਲ ਲਾਸ ਏਂਜਲਸ ਸਿਟੀ ਕੌਂਸਲ ਵੱਲੋਂ ਅਧਿਕਾਰਤ ਤੌਰ 'ਤੇ 6 ਜਨਵਰੀ 2027 ਨੂੰ 'ਦਿਲਜੀਤ ਦੋਸਾਂਝ ਦਿਵਸ' ਘੋਸ਼ਿਤ ਕੀਤਾ ਹੈ। ਦੱਸ ਦੇਈਏ ਕਿ 6 ਜਨਵਰੀ ਨੂੰ ਅਦਾਕਾਰ ਦਾ ਜਨਮਦਿਨ ਹੁੰਦਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ, ਹਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ

PunjabKesari

ਇਹ ਐਲਾਨ ਸਿਟੀ ਕੌਂਸਲ ਵੱਲੋਂ ਪੰਜਾਬੀ ਮਿਊਜ਼ਿਕ, ਸੱਭਿਆਚਾਰ ਅਤੇ ਮੇਨਸਟ੍ਰੀਮ ਅਮਰੀਕੀ ਪੌਪ ਸੱਬਿਆਚਾਰ ਵਿਚ ਸਾਊਥ ਏਸ਼ੀਅਨ ਰੀਪ੍ਰੈਜੇਂਟੇਸ਼ਨ ਨੂੰ ਉਤਸ਼ਾਹਤ ਕਰਨ ਵਿਚ ਦੋਸਾਂਝ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਇੱਕ ਅਧਿਕਾਰਤ ਨਾਗਰਿਕ ਮਤਾ ਪਾਸ ਕਰਨ ਤੋਂ ਬਾਅਦ ਕੀਤਾ ਗਿਆ। ਇਸ ਸਬੰਧੀ ਦਿਲਜੀਤ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੂੰ ਕੌਂਸਲਵੂਮੈਨ ਮੋਨਿਕਾ ਰੌਡਰਿਗਜ਼ ਵੱਲੋਂ ਇਸ ਸਨਮਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ ਮਾਲਕ; ਜਾਣੋ ਕੌਣ ਇਹ ਐਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News