ਜੇਕਰ ਸ਼ਰਾਰਤੀ ਅਨਸਰ ਬਾਜ਼ ਨਾ ਆਏ ਤਾਂ ਕਰਾਂਗੀ ਕਾਨੂੰਨੀ ਕਾਰਵਾਈ : ਅੰਮ੍ਰਿਤਾ ਗਿੱਲ
Friday, Mar 22, 2024 - 03:03 PM (IST)
ਮਾਨਸਾ (ਸੰਦੀਪ ਮਿੱਤਲ)- ਸਿੱਧੂ ਮੂਸੇਵਾਲਾ ਦਾ ਜਿਸ ਵੇਲੇ ਕਤਲ ਕੀਤਾ ਗਿਆ, ਉਸ ਵੇਲੇ ਉਹ ਮੰਗਿਆ ਹੋਇਆ ਸੀ। ਕੁੱਝ ਹੀ ਦਿਨਾਂ ਵਿਚ ਪਰਿਵਾਰ ਨੇ ਉਸ ਦਾ ਵਿਆਹ ਕਰਨਾ ਸੀ ਪਰ ਅਣਹੋਣੀ ਅਜਿਹੀ ਹੋਈ ਕਿ 29 ਮਈ 2022 ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਵਿਆਹ ਵਾਲੇ ਘਰ ’ਚ ਰੰਗ ’ਚ ਭੰਗ ਪੈ ਗਿਆ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦਾ ਗੀਤ 'Khutti' ਰਿਲੀਜ਼, ਅਮਰੀਕਨ ਰੈਪਰ ਸਵੀਟੀ ਨੇ ਲਾਇਆ ਹੌਟਨੈੱਸ ਦਾ ਤੜਕਾ
ਹੁਣ ਜਦੋਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਆਈ. ਵੀ. ਐੱਫ. ਤਕਨੀਕ ਨਾਲ ਬੱਚੇ ਨੂੰ ਜਨਮ ਦਿੱਤਾ ਤਾਂ ਕਾਂਗਰਸੀ ਨੇਤਾ ਅੰਮ੍ਰਿਤਾ ਗਿੱਲ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨੰਨੇ ਬੱਚੇ ਨੂੰ ਗੋਦ ’ਚ ਲੈ ਕੇ ਕਾਮਨਾ ਕੀਤੀ ਕਿ ਇਹ ਬੱਚਾ ਸਿੱਧੂ ਮੂਸੇਵਾਲਾ ਬਣੇ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ। ਸੋਸ਼ਲ ਮੀਡੀਆ ’ਤੇ ਕੁੱਝ ਵਿਅਕਤੀਆਂ ਨੇ ਇਸ ਤਸਵੀਰ ’ਤੇ ਟਿੱਪਣੀ ਕਰਦਿਆਂ ਲਿਖ ਦਿੱਤਾ ਕਿ ਸਿੱਧੂ ਮੂਸੇਵਾਲਾ ਦੀ ਮੰਗੇਤਰ ਵੀ ਛੋਟੇ ਸਿੱਧੂ ਨੂੰ ਦੇਖਣ ਹਸਪਤਾਲ ਪਹੁੰਚੀ।
ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ
ਅੰਮ੍ਰਿਤਾ ਗਿੱਲ ਨੇ ਇਹ ਪੋਸਟ ਧਿਆਨ ਵਿਚ ਆਉਂਦਿਆਂ ਸਖਤ ਰੁਖ ਅਪਣਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਰਾਰਤੀ ਅਨਸਰ ਪੈਸਾ ਕਮਾਉਣ, ਵੱਧ ਫਾਲੋਅਰ ਕਰਨ ਅਤੇ ਵੱਧ ਵਿਊਜ ਲੈਣ ਦੇ ਚੱਕਰ ਵਿਚ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਨਾ ਆਏ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਸੱਪਸ਼ਟੀਕਰਨ ਦਿੱਤਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਛੋਟਾ ਭਰਾ ਸੀ। ਗਾਇਕੀ ਅਤੇ ਸੁਭਾਅ ਪੱਖੋਂ ਉਹ ਬਹੁਤ ਮਿੱਠੇ ਸੁਭਾਅ ਵਾਲਾ ਮੁੰਡਾ ਸੀ ਪਰ ਸੋਸ਼ਲ ਮੀਡੀਆ ’ਤੇ ਕਿਸੇ ਨੇ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੰਗੇਤਰ ਦੱਸਿਆ ਤਾਂ ਮਨ ਨੂੰ ਠੇਸ ਪਹੁੰਚੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।