ਲੇਬਨਾਨ ਧਮਾਕਾ ਦੇਖ ਕੰਬੇ ਲੋਕ, ਦਿਲਜੀਤ ਦੋਸਾਂਝ ਤੇ ਗੁਰੂ ਰੰਧਾਵਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਲੋਕਾਂ ਲਈ ਕੀਤੀ ਅਰਦਾਸ
Wednesday, Aug 05, 2020 - 03:43 PM (IST)

ਜਲੰਧਰ (ਵੈੱਬ ਡੈਸਕ) — ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਮੰਗਲਵਾਰ ਨੂੰ ਭਿਆਨਕ ਧਮਾਕਾ ਹੋਇਆ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਅਤੇ ਫਾਲਸ ਸੀਲਿੰਗ ਟੁੱਟ ਗਈਆਂ। ਇਸ ਧਮਾਕੇ 'ਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਗਈ ਹੈ, ਉਥੇ ਹੀ 3700 ਲੋਕ ਜ਼ਖ਼ਮੀ ਹੋ ਗਏ ਹਨ। ਬੇਰੂਤ ਸਥਿਤ ਭਾਰਤੀ ਦੂਤਘਰ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ।
ਪੰਜਾਬੀ ਗਾਇਕ ਰੇਸ਼ਮ ਸਿੰਘ ਅਨੋਮਲ ਨੇ ਲੈਬਨਾਨ ਦੇ ਧਮਾਕੇ ਦੀ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲੋਕਾਂ ਦੀ ਸਲਮਾਤੀ ਦੇ ਲਈ ਅਰਦਾਸ ਕਰਦੇ ਹੋਏ ਲਿਖਿਆ ਹੈ, 'ਰੱਬ ਮਿਹਰ ਕਰੇ ਲੇਬਨਾਨ…ਬਹੁਤ ਹੀ ਭਿਆਨਕ 2020 ਕਾਸ਼ ਇਸ ਨੂੰ ਸਕਿਪ ਕੀਤਾ ਜਾਵੇ।' ਰੇਸ਼ਮ ਸਿੰਘ ਅਨਮੋਲ ਦੇ ਪ੍ਰਸ਼ੰਸਕ ਵੀ ਕੁਮੈਂਟਸ ਕਰਕੇ ਰੱਬ ਅੱਗੇ ਲੇਬਨਾਨ ਦੇ ਲੋਕਾਂ ਲਈ ਅਰਦਾਸ ਕਰ ਰਹੇ ਹਨ। ਇਸ ਤੋਂ ਇਲਾਵਾ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ।
Rabb Mehar kare Lebanon 🇱🇧 te 🙏🙏 Horrible 2020 need to be skipped .
A post shared by Resham Singh Anmol (@reshamsinghanmol) on Aug 4, 2020 at 5:48pm PDT
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਧਮਾਕਾ ਬੇਰੂਤ ਦੇ ਪੱਤਨ ਦੇ ਨੇੜੇ ਹੋਇਆ ਅਤੇ ਇਸ ਨਾਲ ਭਾਰੀ ਮਾਤਰਾ 'ਚ ਨੁਕਸਾਨ ਹੋਇਆ। ਬੇਰੂਤ ਪੱਤਨ ਦੇ ਨਜ਼ਦੀਕ ਮੌਜੂਦ ਐਸੋਸਿਏਟ ਪ੍ਰੈੱਸ ਦੇ ਇੱਕ ਫੋਟੋਗ੍ਰਾਫਰ ਨੇ ਲੋਕਾਂ ਨੂੰ ਜ਼ਮੀਨ 'ਤੇ ਜ਼ਖ਼ਮੀ ਹਾਲਤ 'ਚ ਦੇਖਿਆ। ਨਾਲ ਹੀ ਮੱਧ ਬੇਰੂਤ 'ਚ ਭਾਰੀ ਤਬਾਹੀ ਦੇਖੀ।
Prayers for everyone in #Lebanon
— Guru Randhawa (@GuruOfficial) August 4, 2020
Very sad to see what happened there.
Stay safe everyone
ਕੁੱਝ ਸਥਾਨਕ ਟੀ. ਵੀ. ਸਟੇਸ਼ਨ ਨੇ ਆਪਣੀ ਖ਼ਬਰ 'ਚ ਕਿਹਾ ਕਿ ਧਮਾਕਾ ਬੇਰੂਤ ਦੇ ਪੱਤਨ 'ਚ ਉਸ ਇਲਾਕੇ 'ਚ ਹੋਇਆ ਜਿੱਥੇ ਪਟਾਕੇ ਰੱਖੇ ਜਾਂਦੇ ਸਨ। ਉਥੇ ਹੀ, ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਲੇਬਨਾਨ ਦੇ ਆਂਤਰਿਕ ਸੁਰੱਖਿਆ ਪ੍ਰਮੁੱਖ ਨੇ ਜਾਣਕਾਰੀ ਦਿੱਤੀ ਹੈ ਕਿ ਬੇਰੂਤ 'ਚ ਪੋਰਟ (ਬੰਦਰਗਾਹ) ਇਲਾਕੇ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਲਈ ਬੇਹੱਦ ਸ਼ਕਤੀਸ਼ਾਲੀ ਧਮਾਕਾਖੇਜ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ।