ਜੀਜਾ-ਸਾਲੀ ਦੀ ਮਿੱਠੀ ਤਕਰਾਰ ਨੂੰ ਦਰਸਾਉਂਦਾ ‘ਜੋੜੀ’ ਫ਼ਿਲਮ ਦਾ ਗੀਤ ‘ਲਲਕਾਰੇ ਜੱਟ ਦੇ’ ਰਿਲੀਜ਼ (ਵੀਡੀਓ)

05/17/2023 1:18:48 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਜੋੜੀ’ ਸਿਨੇਮਾਘਰਾਂ ’ਚ ਲੋਕਾਂ ਵਲੋਂ ਖ਼ੂਬ ਸਰਾਹੀ ਜਾ ਰਹੀ ਹੈ। ਇਸ ਫ਼ਿਲਮ ਨੇ ਆਪਣੇ ਪਹਿਲੇ ਹਫ਼ਤੇ ’ਚ 20 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜਿਸ ਤੋਂ ਇਹ ਸਾਫ ਹੈ ਕਿ ਦਰਸ਼ਕ ਵੱਡੀ ਗਿਣਤੀ ’ਚ ਫ਼ਿਲਮ ਨੂੰ ਦੇਖ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਉਥੇ ਸਿਰਫ ਫ਼ਿਲਮ ਦੇ ਟਰੇਲਰ ਹੀ ਨਹੀਂ, ਸਗੋਂ ਗੀਤਾਂ ਨੇ ਵੀ ਲੋਕਾਂ ’ਚ ਖਿੱਚ ਪੈਦਾ ਕੀਤੀ ਸੀ। ਇਸੇ ਖਿੱਚ ਨੂੰ ਬਰਕਰਾਰ ਰੱਖਦਿਆਂ ‘ਜੋੜੀ’ ਫ਼ਿਲਮ ਦਾ ਨਵਾਂ ਗੀਤ ‘ਲਲਕਾਰੇ ਜੱਟ ਦੇ’ ਰਿਲੀਜ਼ ਹੋਇਆ ਹੈ।

‘ਲਲਕਾਰੇ ਜੱਟ ਦੇ’ ਜੀਜਾ-ਸਾਲੀ ਦੀ ਮਿੱਠੀ ਤਕਰਾਰ ਨੂੰ ਬਿਆਨ ਕਰਦਾ ਗੀਤ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਆਵਾਜ਼ ਦਿੱਤੀ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ।

ਦੱਸ ਦੇਈਏ ਕਿ ‘ਜੋੜੀ’ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਅੰਬਰਦੀਪ ਸਿੰਘ ਨੇ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News