ਲਲਿਤ ਮੋਦੀ ਦੀ ਜ਼ਿੰਦਗੀ ''ਤੇ ਬਣੇਗੀ ਬਾਇਓਪਿਕ, ਰਣਵੀਰ ਸਿੰਘ ਨਿਭਾਅ ਸਕਦੇ ਨੇ ਮੁੱਖ ਭੂਮਿਕਾ !

Thursday, Jun 04, 2026 - 03:07 PM (IST)

ਲਲਿਤ ਮੋਦੀ ਦੀ ਜ਼ਿੰਦਗੀ ''ਤੇ ਬਣੇਗੀ ਬਾਇਓਪਿਕ, ਰਣਵੀਰ ਸਿੰਘ ਨਿਭਾਅ ਸਕਦੇ ਨੇ ਮੁੱਖ ਭੂਮਿਕਾ !

ਲੰਡਨ (ਏਜੰਸੀ) - IPL ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਆਧਾਰਿਤ ਇੱਕ ਬਾਇਓਪਿਕ (ਜੀਵਨੀ ਫਿਲਮ) ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੰਡਨ ਵਿੱਚ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਲਈ ਡੂੰਘੀ ਦਿਲਚਸਪੀ ਦਿਖਾਈ ਸੀ।

ਲਲਿਤ ਮੋਦੀ ਨੇ ਦੱਸਿਆ ਕਿ ਫ਼ਿਲਮ ਦੀ ਸਕ੍ਰਿਪਟ 'ਤੇ ਫਿਲਹਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ, "ਫ਼ਿਲਮ ਦੀ ਕਹਾਣੀ ਲਿਖੀ ਜਾ ਰਹੀ ਹੈ। ਮੈਂ ਇਸ ਲਈ ਕਈ ਇੰਟਰਵਿਊ ਦਿੱਤੇ ਹਨ। ਸੋਨੀ (Sony) ਦੀ ਸਾਬਕਾ ਅਧਿਕਾਰੀ ਸਨੇਹਾ ਰਜਾਨੀ ਦੀ ਅਗਵਾਈ ਵਿੱਚ ਇੱਕ ਪੂਰੀ ਟੀਮ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।"

ਜਦੋਂ ਲਲਿਤ ਮੋਦੀ ਨੂੰ ਪੁੱਛਿਆ ਗਿਆ ਕਿ ਉਹ ਪਰਦੇ 'ਤੇ ਆਪਣੇ ਕਿਰਦਾਰ ਲਈ ਕਿਸ ਅਦਾਕਾਰ ਨੂੰ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਰਣਵੀਰ ਸਿੰਘ ਦਾ ਨਾਂ ਲਿਆ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਰਣਵੀਰ ਖੁਦ ਉਨ੍ਹਾਂ ਨੂੰ ਮਿਲਣ ਲੰਡਨ ਆਏ ਸਨ। ਮੋਦੀ ਨੇ ਕਿਹਾ, "ਮੈਂ ਰਣਵੀਰ ਨੂੰ ਪਹਿਲਾਂ ਨਹੀਂ ਜਾਣਦਾ ਸੀ, ਹਾਲਾਂਕਿ ਮੈਂ ਦੀਪਿਕਾ (ਪਾਦੂਕੋਣ) ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇੱਕ ਦਿਨ ਮੈਨੂੰ ਫ਼ੋਨ ਆਇਆ ਕਿ ਰਣਵੀਰ ਮੈਨੂੰ ਮਿਲਣਾ ਚਾਹੁੰਦੇ ਹਨ। ਉਹ ਦੋ ਸਾਲ ਪਹਿਲਾਂ ਮੇਰੇ ਲੰਡਨ ਵਾਲੇ ਘਰ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਇੱਛਾ ਜਤਾਈ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਕਿਰਦਾਰ ਨਿਭਾਉਣਾ ਚਾਹੁੰਦੇ ਹਨ, ਤਾਂ ਉਹ 'ਲਲਿਤ ਮੋਦੀ ਬਤੌਰ ਆਈ.ਪੀ.ਐੱਲ. ਕਮਿਸ਼ਨਰ' ਦਾ ਹੋਵੇਗਾ।"

ਲਲਿਤ ਮੋਦੀ ਨੇ ਰਣਵੀਰ ਸਿੰਘ ਦੀ ਅਦਾਕਾਰੀ ਦੀ ਖੂਬ ਤਾਰੀਫ਼ ਕੀਤੀ, ਖਾਸ ਕਰਕੇ ਫ਼ਿਲਮ 'ਧੁਰੰਦਰ' ਵਿੱਚ ਉਨ੍ਹਾਂ ਦੇ ਕੰਮ ਦੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਮੁੱਖ ਅਦਾਕਾਰ ਦਾ ਨਾਂ ਫਾਈਨਲ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ, "ਰਣਵੀਰ ਹੁਣ ਬਹੁਤ ਵੱਡੇ ਸਟਾਰ ਬਣ ਚੁੱਕੇ ਹਨ, ਪਤਾ ਨਹੀਂ ਹੁਣ ਉਨ੍ਹਾਂ ਕੋਲ ਸਮਾਂ ਹੋਵੇਗਾ ਜਾਂ ਨਹੀਂ ਅਤੇ ਕੀ ਉਹ ਅਜੇ ਵੀ ਇਸ ਰੋਲ ਵਿੱਚ ਦਿਲਚਸਪੀ ਰੱਖਦੇ ਹਨ। ਪਰ ਜਦੋਂ ਸਾਡੀ ਗੱਲ ਹੋਈ ਸੀ, ਉਹ ਬਹੁਤ ਉਤਸ਼ਾਹਿਤ ਸਨ। ਫਿਲਹਾਲ ਸਾਡਾ ਪੂਰਾ ਧਿਆਨ ਸਕ੍ਰਿਪਟ ਨੂੰ ਮਜ਼ਬੂਤ ਬਣਾਉਣ 'ਤੇ ਹੈ ਕਿਉਂਕਿ ਇਸ ਵਿੱਚ ਬਹੁਤ ਮਿਹਨਤ ਲੱਗ ਰਹੀ ਹੈ।"


author

cherry

Content Editor

Related News