ਲਾਲ ਸਿੰਘ ਚੱਢਾ ਇਸ ਤਾਰੀਖ਼ ਨੂੰ OTT ’ਤੇ ਹੋਵੇਗੀ ਰਿਲੀਜ਼, ਪ੍ਰਸ਼ੰਸਕਾਂ ਦਾ ਇੰਤਜ਼ਾਰ ਹੋਵੇਗਾ ਖ਼ਤਮ
Monday, Sep 05, 2022 - 05:06 PM (IST)
ਨਵੀਂ ਦਿੱਲੀ- ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ’ਚ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਮੁੱਖ ਭੂਮਿਕਾਵਾਂ ’ਚ ਸਨ। ਇਹ ਫ਼ਿਲਮ ਭਾਰਤੀ ਬਾਕਸ ਆਫ਼ਿਸ ’ਤੇ ਪੂਰੀ ਤਰ੍ਹਾਂ ਫ਼ਲਾਪ ਰਹੀ। ਬਾਈਕਾਟ ਦੇ ਟ੍ਰੈਂਡ ਅਤੇ ਸੋਸ਼ਲ ਮੀਡੀਆ ਕਾਰਨ ਫ਼ਿਲਮ ਸਿਨੇਮਾਘਰ ’ਚ ਖ਼ਾਸ ਕਮਾਈ ਨਹੀਂ ਕਰ ਪਾਈ। ਦਰਸ਼ਕ ਫ਼ਿਲਮ ਦੇਖਣ ਲਈ ਇਸ ਦੀ OTT ’ਤੇ ਰਿਲੀਜ਼ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਲਾਲ ਸਿੰਘ ਚੜ੍ਹਦੀ ਦੀ OTT ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ।
ਇਹ ਵੀ ਪੜ੍ਹੋ : ਸਰਗੁਣ ਮਹਿਤਾ ਦੀ ਫ਼ਿਲਮ ‘ਕਠਪੁਤਲੀ’ ਨੰਬਰ ਇਕ ਦੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਕੀਤੀ ਪੋਸਟ ਸਾਂਝੀ
ਕਿਹਾ ਜਾ ਰਿਹਾ ਸੀ ਕਿ ਆਮਿਰ ਖ਼ਾਨ ਸਿਨੇਮਾ ਰਿਲੀਜ਼ ਦੇ 6 ਮਹੀਨੇ ਬਾਅਦ ‘ਲਾਲ ਸਿੰਘ ਚੱਢਾ’ ਨੂੰ OTT ’ਤੇ ਲਿਆਉਣਾ ਚਾਹੁੰਦੇ ਹਨ। ਹਾਲਾਂਕਿ ਖ਼ਰਾਬ ਪ੍ਰਦਰਸ਼ਨ ਕਾਰਨ ਨਿਰਮਾਤਾਵਾਂ ਨੇ ਇਸ ਨੂੰ ਜਲਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਹੁਣ ਲਾਲ ਸਿੰਘ ਚੱਢਾ 20 ਅਕਤੂਬਰ 2022 ਨੂੰ ਨੈੱਟਫ਼ਲਿਕਸ ’ਤੇ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਆਮਿਰ ਖ਼ਾਨ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਲਈ ਨੈੱਟਫ਼ਲਿਕਸ ਤੋਂ 150 ਕਰੋੜ ਦੀ ਮੰਗ ਕਰ ਰਹੇ ਸਨ। ਨੈੱਟਫ਼ਲਿਕਸ ਨੇ ਅਦਾਕਾਰ ਨੂੰ 80 ਤੋਂ 90 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਪਰ ਆਮਿਰ ਖ਼ਾਨ ਮੰਨ ਨਹੀਂ ਰਹੇ ਸਨ।
ਇਹ ਵੀ ਪੜ੍ਹੋ : ਧੀ ਰੇਨੇ ਦੇ ਜਨਮਦਿਨ ’ਤੇ ਸੁਸ਼ਮਿਤਾ ਨੇ ਦਿੱਤੀ ਸ਼ਾਨਦਾਰ ਪਾਰਟੀ, ਸਾਬਕਾ ਬੁਆਏਫ੍ਰੈਂਡ ਰੋਹਮਨ ਅਤੇ ਰਿਤਿਕ ਵੀ ਹੋਏ ਸ਼ਾਮਲ
ਇਹ ਫ਼ਿਲਮ ਹਾਲੀਵੁੱਡ ਫ਼ਿਲਮ ਫ਼ੋਰੈਸਟ ਗੰਪ ਦੀ ਅਧਿਕਾਰਤ ਰੀਮੇਕ ਹੈ। ਇਸ ਫ਼ਿਲਮ ਨੇ ਘਰੇਲੂ ਬਾਕਸ ਆਫ਼ਿਸ ’ਤੇ ਕਰੀਬ 60 ਕਰੋੜ ਦੀ ਕਮਾਈ ਕੀਤੀ ਹੈ। ਰਿਲੀਜ਼ ਦੇ ਅਗਲੇ ਦਿਨ ਤੋਂ ਹੀ ਥੀਏਟਰ ਮਾਲਕਾਂ ਨੂੰ ਕਈ ਥਾਵਾਂ ’ਤੇ ਦਰਸ਼ਕਾਂ ਦੀ ਘਾਟ ਕਾਰਨ ਸ਼ੋਅ ਰੱਦ ਕਰਨੇ ਪਏ।