‘ਲਾਹੌਰ 1947’ ਦੀ ਕਾਸਟ ’ਚ ਸ਼ਾਮਲ ਹੋਏ ਅਲੀ ਫਜ਼ਲ

Friday, Feb 23, 2024 - 01:04 PM (IST)

‘ਲਾਹੌਰ 1947’ ਦੀ ਕਾਸਟ ’ਚ ਸ਼ਾਮਲ ਹੋਏ ਅਲੀ ਫਜ਼ਲ

ਮੁੰਬਈ (ਬਿਊਰੋ) - ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣਨ ਵਾਲੀ ਫਿਲਮ ‘ਲਾਹੌਰ 1947’ ਸਭ ਤੋਂ ਉਡੀਕੀ ਜਾਣ ਵਾਲੀਆਂ ਫਿਲਮਾਂ ’ਚੋਂ ਇਕ ਹੈ। ਫਿਲਮ ਨੇ ਐਲਾਨ ਤੋਂ ਬਾਅਦ ਹੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਇਸ ਫਿਲਮ ਨਾਲ ਸੰਨੀ ਦਿਓਲ, ਰਾਜਕੁਮਾਰ ਸੰਤੋਸ਼ੀ ਤੇ ਆਮਿਰ ਖਾਨ ਦੀ ਤਿਕੜੀ ਪਹਿਲੀ ਵਾਰ ਇਕੱਠੇ ਨਜ਼ਰ ਆਵੇਗੀ। ਇਸ ਦੇ ਨਾਲ ਹੀ ਪ੍ਰਿਟੀ ਜ਼ਿੰਟਾ ਮੁੱਖ ਅਦਾਕਾਰਾ ਵਜੋਂ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਹੁਣ ਇਸ ਫਿਲਮ ਦੀ ਕਾਸਟ ’ਚ ਇਕ ਹੋਰ ਨਵੇਂ ਕਲਾਕਾਰ ਨੇ ਐਂਟਰੀ ਕੀਤੀ ਹੈ। ਪਤਾ ਲੱਗਾ ਹੈ ਕਿ ਫਿਲਮ ’ਚ ਅਹਿਮ ਭੂਮਿਕਾ ਨਿਭਾਉਣ ਲਈ ਅਭਿਨੇਤਾ ਅਲੀ ਫਜ਼ਲ ਵੀ ਆ ਗਏ ਹਨ। ਅਲੀ ਫਜ਼ਲ ਭਾਰਤੀ ਸਿਨੇਮਾ ਦੀ ਸਭ ਤੋਂ ਉੱਤਮ ਪ੍ਰਤਿਭਾਵਾਂ ’ਚੋਂ ਇਕ ਹੈ ਤੇ ਉਸ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ’ਚ ਵੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : PVR-INOX ਦਾ ਸਿਨੇਮਾ ਪ੍ਰੇਮੀਆਂ ਨੂੰ ਖ਼ਾਸ ਤੋਹਫ਼ਾ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫ਼ਿਲਮਾਂ ਵੇਖੋ ਸਿਰਫ਼ 99 ਰੁਪਏ 'ਚ

ਅਲੀ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਤੇ ਹੁਣ ‘ਲਾਹੌਰ 1947’ ਦੇ ਆਉਣ ਨਾਲ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਹੋਰ ਵਧ ਗਿਆ ਹੈ। ਆਮਿਰ ਖਾਨ ਇਸ ਫਿਲਮ ਨੂੰ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਪ੍ਰੋਡਿਊਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News