'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ ਦਰੜਿਆ, ਕੇਸ ਦਰਜ
Monday, Aug 17, 2026 - 01:54 PM (IST)
ਪਣਜੀ (ਏਜੰਸੀ)- ਗੋਆ ਦੇ ਕੁਸ਼ਾਵਤੀ ਜ਼ਿਲ੍ਹੇ ਵਿੱਚ ਅਦਾਕਾਰ ਅਸ਼ਵਿਨ ਮੁਸ਼ਰਾਨ ਦੀ ਕਾਰ ਦੀ ਸਕੂਟਰ ਨਾਲ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਇਹ ਹਾਦਸਾ ਸ਼ਨੀਵਾਰ ਨੂੰ ਕਿਊਪੇਮ ਪਿੰਡ ਵਿੱਚ ਵਾਪਰਿਆ, ਜਿਸ ਵਿੱਚ ਸਕੂਟਰ ਸਵਾਰ 2 ਵਿਅਕਤੀ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ ਖੁਲਾਸਾ

ਪੁਲਸ ਨੇ ਮੁਸ਼ਰਾਨ ਦੇ ਕਾਰ ਡਰਾਈਵਰ ਵਸੰਤ ਪੁਤੱਪਾ ਲਮਨ (32) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਸਫਰ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਸਾਹਮਣਿਓਂ ਆ ਰਹੇ ਇਕ ਸਕੂਟਰ ਨਾਲ ਟਕਰਾ ਗਈ। ਇਸ ਟੱਕਰ ਵਿੱਚ ਸਕੂਟਰ ਸਵਾਰ ਪਿਤਾ ਅਤੇ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ ਦਿੱਤਾ ਜਵਾਬ

ਹਾਦਸੇ ਤੋਂ ਬਾਅਦ ਇਕ ਸਥਾਨਕ ਵਿਅਕਤੀ, ਮੁਸ਼ਰਾਨ ਅਤੇ ਉਸ ਦੀ ਪਤਨੀ ਵਿਚਕਾਰ ਹੋਈ ਬਹਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਦੱਸ ਦੇਈਏ ਕਿ ਮੁਸ਼ਰਾਨ "ਲਗੇ ਰਹੋ ਮੁੰਨਾ ਭਾਈ" ਅਤੇ "ਫੈਸ਼ਨ" ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
