ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਅਤੇ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’, ਜਾਣੋ ਤੀਜੇ ਦਿਨ ਕੌਣ ਹੈ ਅੱਗੇ
Sunday, Aug 14, 2022 - 10:58 AM (IST)
ਬਾਲੀਵੁੱਡ ਡੈਸਕ- ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੇ ਬਾਕਸ ਆਫ਼ਿਸ ’ਤੇ ਪਹਿਲੇ ਅਤੇ ਦੂਜੇ ਦਿਨ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਰਕਸ਼ਾ ਬੰਧਨ’ ਪਿੱਛੇ ਛੱਡੀਆ। ਇਸ ਦੇ ਨਾਲ ਹੀ ਤੀਸਰੇ ਦਿਨ ਦੇ ਸ਼ੁਰੂਆਤੀ ਰੁਝਾਨ ਵੀ ਸਾਹਮਣੇ ਆ ਗਏ ਹਨ ਅਤੇ ਤੀਜੇ ਦਿਨ ਜੇਕਰ ‘ਲਾਲ ਸਿੰਘ ਚੱਢਾ’ ਦੀ ਰਫ਼ਤਾਰ ਘਟੀ ਹੈ ਤਾਂ ਰਕਸ਼ਾ ਬੰਧਨ ਦੇ ਕਮਾਈ ’ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਵਾਣੀ ਕਪੂਰ ਨੇ ਬਲੈਕ ਡਰੈੱਸ ’ਚ ਦਿਖਾਇਆ ਬੋਲਡ ਅੰਦਾਜ਼, ਤਸਵੀਰਾਂ ’ਚ ਲੱਗ ਰਹੀ ਬੇਹੱਦ ਖੂਬਸੂਰਤ
ਦੱਸ ਦੇਈਏ ਕਿ ‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ 12 ਕਰੋੜ ਦੀ ਕਮਾਈ ਕੀਤੀ ਸੀ। ਜਦਕਿ ਫ਼ਿਲਮ ਦੀ ਦੂਸਰੇ ਦਿਨ 40 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਫ਼ਿਲਮ ਨੇ 7.26 ਕਰੋੜ ਦਾ ਕਲੈਕਸ਼ਨ ਕੀਤਾ। ਇਸ ਦੇ ਨਾਲ ਹੀ ਫ਼ਿਲਮ ਦਾ ਤੀਜੇ ਦਿਨ ਦਾ ਅਧਿਕਾਰਤ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਰਿਪੋਰਟ ਮੁਤਾਬਕ ਫ਼ਿਲਮ ਨੇ ਤੀਜੇ ਦਿਨ ਕਰੀਬ 6 ਤੋਂ 7.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਦੂਜੇ ਦਿਨ ਜੇਕਰ ਰਕਸ਼ਾ ਬੰਧਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਦੀ ਹਾਲਤ ਲਾਲ ਸਿੰਘ ਚੱਢਾ ਤੋਂ ਵੀ ਮਾੜੀ ਦੱਸੀ ਗਈ। ਫ਼ਿਲਮ ਨੇ ਪਹਿਲੇ ਦਿਨ 8.20 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ ਜਦਕਿ ਦੂਜੇ ਦਿਨ ਫ਼ਿਲਮ ਦਾ ਕਲੈਕਸ਼ਨ ਕਰੀਬ 22 ਫ਼ੀਸਦੀ ਡਿੱਗ ਕੇ 6.40 ਕਰੋੜ ਰੁਪਏ ਰਹਿ ਗਿਆ। ਰਿਪੋਰਟ ਮੁਤਾਬਕ ਫ਼ਿਲਮ ਨੇ ਤੀਜੇ ਦਿਨ ਰਕਸ਼ਾ ਬੰਧਨ ਦਾ ਕਲੈਕਸ਼ਨ ਸਾਢੇ 9 ਤੋਂ ਸਾਢੇ 10 ਕਰੋੜ ਦੇ ਵਿਚਕਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਮਰਹੂਮ ਮਾਂ ਸ਼੍ਰੀਦੇਵੀ ਦੇ ਜਨਮਦਿਨ ’ਤੇ ਜਾਹਨਵੀ ਦੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਖੁਸ਼ੀ ਵੀ ਇਸ ਤਰ੍ਹਾਂ ਕਰ ਰਹੀ ਯਾਦ
ਤੁਹਾਨੂੰ ਦੱਸ ਦੇਈਏ ਕਿ ਸਾਲ 2022 ਬਾਲੀਵੁੱਡ ਲਈ ਕੁਝ ਖ਼ਾਸ ਨਹੀਂ ਰਿਹਾ ਹੈ।ਜਦਕਿ ਬਾਲੀਵੁੱਡ ਨੂੰ ਕੁਝ ਚੰਗੀਆਂ ਫ਼ਿਲਮਾਂ ਦੀ ਸਖ਼ਤ ਲੋੜ ਹੈ, ਤਾਂ ਜੋ ਕਲੈਕਸ਼ਨ ਰਿਪੋਰਟ ਵਧੀਆ ਹੋ ਸਕੇ। ਲਾਲ ਸਿੰਘ ਚੱਢਾ ਅਤੇ ਰਕਸ਼ਾ ਬੰਧਨ ਫ਼ਿਲਮ ਦੀ ਕਮਾਈ ’ਤੇ ਬਾਈਕਾਟ ਕਰਨ ਦਾ ਵੱਡਾ ਅਸਰ ਪਿਆ ਹੈ।