ਭਾਰਤ ’ਚ ਢੇਰ ‘ਲਾਲ ਸਿੰਘ ਚੱਢਾ’ ਨੇ ਅੰਤਰਰਾਸ਼ਟਰੀ ਬਾਕਸ ਆਫਿਸ ’ਤੇ ਬਣਾਇਆ ਕਮਾਈ ਦਾ ਰਿਕਾਰਡ

08/24/2022 12:12:40 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਘਰੇਲੂ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹੀ ਹੈ। ਫ਼ਿਲਮ 13 ਦਿਨਾਂ ’ਚ ਸਿਮਟਦੀ ਨਜ਼ਰ ਆ ਰਹੀ ਹੈ। ਦੇਸ਼ ’ਚ ਜਿਸ ਤਰ੍ਹਾਂ ਆਮਿਰ ਖ਼ਾਨ ਦੀ ਫ਼ਿਲਮ ਦਾ ਹਾਲ ਹੋਇਆ ਹੈ, ਉਸ ਨੂੰ ਦੇਖ ਕੇ ਕੋਈ ਨਹੀਂ ਸੋਚ ਸਕਦਾ ਕਿ ਇਹ ਫ਼ਿਲਮ ਕਿਤੇ ਰਿਕਾਰਡ ਵੀ ਬਣਾ ਸਕਦੀ ਹੈ ਪਰ ਅਜਿਹਾ ਹੋਇਆ ਹੈ।

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੇ ਅੰਤਰਰਾਸ਼ਟਰੀ ਬਾਕਸ ਆਫਿਸ ’ਤੇ ਰਿਕਾਰਡ ਬਣਾਇਆ ਹੈ। ਇੰਨਾ ਹੀ ਨਹੀਂ, ਇਸ ਸਾਲ ਦੀਆਂ ਹਿੱਟ ਫ਼ਿਲਮਾਂ ਰਹੀਆਂ ‘ਗੰਗੂਬਾਈ ਕਾਠੀਆਵਾੜੀ’, ‘ਭੂਲ ਭੁਲੱਈਆ 2’ ਤੇ ‘ਦਿ ਕਸ਼ਮੀਰ ਫਾਈਲਜ਼’ ਨੂੰ ਪਛਾੜਿਆ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਆਮਿਰ ਦੀ ਫ਼ਿਲਮ ਭਾਵੇਂ ਘਰੇਲੂ ਬਾਕਸ ਆਫਿਸ ’ਤੇ ਨਾ ਚੱਲੀ ਹੋਵੇ ਪਰ ਅੰਤਰਰਾਸ਼ਟਰੀ ਬਾਕਸ ਆਫਿਸ ’ਤੇ ਫ਼ਿਲਮ ਨੇ ਚੰਗੀ ਕਮਾਈ ਕੀਤੀ ਹੈ। ਅੰਤਰਰਾਸ਼ਟਰੀ ਮਾਰਕੀਟ ’ਚ ‘ਲਾਲ ਸਿੰਘ ਚੱਢਾ’ ਸਾਲ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

‘ਲਾਲ ਸਿੰਘ ਚੱਢਾ’ ਨੇ ਰਿਲੀਜ਼ ਦੇ ਇਕ ਹਫ਼ਤੇ ’ਚ ਦੂਜੇ ਦੇਸ਼ਾਂ ’ਚ 59 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕਮਾਈ ਦੇ ਨਾਲ ‘ਲਾਲ ਸਿੰਘ ਚੱਢਾ’ ਨੇ ਅੰਤਰਰਾਸ਼ਟਰੀ ਮਾਰਕੀਟ ’ਚ ‘ਗੰਗੂਬਾਈ ਕਾਠੀਆਵਾੜੀ’, ‘ਭੂਲ ਭੁਲੱਈਆ 2’ ਤੇ ‘ਦਿ ਕਸ਼ਮੀਰ ਫਾਈਲਜ਼’ ਤੋਂ ਵੱਧ ਕਮਾਈ ਕਰ ਲਈ ਹੈ। ਇਨ੍ਹਾਂ ਤਿੰਨਾਂ ਹੀ ਫ਼ਿਲਮਾਂ ਨੇ ਭਾਰਤ ’ਚ ਸ਼ਾਨਦਾਰ ਕਮਾਈ ਕੀਤੀ ਤੇ ਹਿੱਟ ਰਹੀਆਂ। ਤੇਲਗੂ ਹਿੱਟ ਫ਼ਿਲਮ ‘ਆਰ. ਆਰ. ਆਰ.’ ਨੇ ਅੰਤਰਰਾਸ਼ਟਰੀ ਮਾਰਕੀਟ ’ਚ 20 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ।

ਦੂਜੇ ਪਾਸੇ ‘ਲਾਲ ਸਿੰਘ ਚੱਢਾ’ ਨੇ ਭਾਰਤ ’ਚ 13 ਦਿਨਾਂ ’ਚ 57 ਕਰੋੜ ਰੁਪਏ ਕਮਾਏ ਹਨ। ਆਮਿਰ ਦੀ ਫ਼ਿਲਮ ਦੀ ਵਰਲਡਵਾਈਡ ਕਲੈਕਸ਼ਨ 126 ਕਰੋੜ ਰੁਪਏ ਹੋ ਗਈ ਹੈ। ਫ਼ਿਲਮ ਦਾ ਬਜਟ 180 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਹੌਲੀ-ਹੌਲੀ ਹੀ ਸਹੀ, ‘ਲਾਲ ਸਿੰਘ ਚੱਢਾ’ ਆਪਣਾ ਬਜਟ ਕੱਢ ਸਕਦੀ ਹੈ। ਫ਼ਿਲਮ ਦੇ ਅਜੇ ਚੀਨ ’ਚ ਵੀ ਰਿਲੀਜ਼ ਹੋਣ ਦੀ ਉਮੀਦ ਹੈ। ਆਮਿਰ ਖ਼ਾਨ ਦੀ ਚੀਨ ’ਚ ਤਗੜੀ ਫੈਨ ਫਾਲੋਇੰਗ ਹੈ। ਆਮਿਰ ਖ਼ਾਨ ਦੀ ਫ਼ਿਲਮ ਉਥੇ ਚੰਗਾ ਬਿਜ਼ਨੈੱਸ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News