ਪਰਪਲ ਸ਼ਾਰਟ ਡ੍ਰੈਸ 'ਚ ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ ਬਖੇਰੇ ਹੁਸਨ ਦੇ ਜਲਵੇ

Friday, Jan 28, 2022 - 05:45 PM (IST)

ਪਰਪਲ ਸ਼ਾਰਟ ਡ੍ਰੈਸ 'ਚ ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ ਬਖੇਰੇ ਹੁਸਨ ਦੇ ਜਲਵੇ

ਮੁੰਬਈ - ਅਦਾਕਾਰਾ ਸ਼ਰੱਧਾ ਆਰਿਆ ਨੇ ਕਈ ਸ਼ੋਜ਼ ਅਤੇ ਫ਼ਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਸਭ ਤੋਂ ਵੱਧ ਤਵੱਜੋ ਉਨ੍ਹਾਂ ਦੇ ਸ਼ੋਅ ਕੁੰਡਲੀ ਭਾਗਿਆ 'ਚ ਪ੍ਰੀਤਾ' ਦੇ ਰੋਲ ਜ਼ਰੀਏ ਹੀ ਮਿਲੀ। 16 ਨਵੰਬਰ 2021 ਨੂੰ ਸ਼ਰੱਧਾ ਨੇ ਆਪਣੇ ਨੇਵੀ-ਬੇਸਡ ਬੁਆਏ ਫਰੈਂਡ ਰਾਹੁਲ ਨਾਗਲ ਨਾਲ ਵਿਆਹ ਕਰਵਾ ਲਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋਏ। ਵਿਆਹ ਤੋਂ ਬਾਅਦ ਸ਼ਰੱਧਾ ਨਵੀਂਆਂ ਵਹੁਟੀਆਂ ਨੂੰ ਨਵੇਂ ਅੰਦਾਜ਼ ਅੰਦਾਜ਼ ਵਿਚ ਪੇਸ਼ ਕਰ ਰਹੀ ਹੈ ਅਤੇ ਇਸ ਵਾਰ ਉਨ੍ਹਾਂ ਦਾ ਮਾਡਰਨ ਬ੍ਰਾਈਡਲ ਲੁੱਕ ਫੈਂਨਸ ਦਾ ਦਿਲ ਚੋਰੀ ਕਰ ਰਿਹਾ ਹੈ। 

PunjabKesari

ਸ਼ਰੱਧਾ ਆਰਿਆ ਨੇ ਹੁਣੇ ਜਿਹੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਦੋ ਨਵੀਂਆਂ ਫੋਟੋ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਡੀਪ ਨੈੱਕ ਪਰਪਲ ਰੰਗ ਦੀ ਸ਼ਾਰਟ ਡ੍ਰੈੱਸ 'ਚ ਬਹੁਤ ਹੀ ਬੋਲਡ ਨਜ਼ਰ ਆ ਰਹੀ ਹੈ।

ਇਸ ਡ੍ਰੈੱਸ ਦੇ ਨਾਲ ਉਨ੍ਹਾਂ ਨੇ ਹਲਕੇ ਗੁਲਾਬੀ ਰੰਗ ਦੀ ਹੀਲਸ ਪੇਅਰ ਕੀਤੀਆਂ ਹੋਈਆਂ ਹਨ। ਨਿਊਡ ਮੇਕਅੱਪ, ਖੁੱਲ੍ਹੇ ਵਾਲ... ਸਟਾਇਲਿਸ਼ ਲੁੱਕ 'ਚ ਉਹ ਆਪਣਾ ਲਾਲ ਚੂੜ੍ਹਾ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਫੈਂਨਸ ਨੂੰ ਸ਼ਰੱਧਾ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਉਹ ਕਮੈਂਟ ਕਰਕੇ ਉਨ੍ਹਾਂ ਦੇ ਲੁੱਕ ਦੀ ਤਾਰੀਫ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੁੰਡਲੀ ਭਾਗਿਆ ਦੀ ਪ੍ਰੀਤਾ ਆਪਣੇ ਕੰਮ ਅਤੇ ਲੁਕਸ ਕਾਰਨ ਸੁਰਖੀਆਂ ਵਿਚ ਰਹਿਣ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹੁਣੇ ਜਿਹੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ 5 ਮਿਲਿਅਨ ਫਾਲੋਅਰਜ਼ ਪੂਰੇ ਕੀਤੇ ਹਨ।


author

Harinder Kaur

Content Editor

Related News