ਮਾਂ ਬਣਨ ਵਾਲੀ ਹੈ ''ਕੁਮਕੁਮ ਭਾਗਿਆ'' ਫੇਮ ਪੂਜਾ ਬੈਨਰਜੀ, ਇਸ ਮਹੀਨੇ ਦੇਵੇਗੀ ਪਹਿਲੇ ਬੱਚੇ ਨੂੰ ਜਨਮ

Tuesday, Nov 02, 2021 - 10:20 AM (IST)

ਮਾਂ ਬਣਨ ਵਾਲੀ ਹੈ ''ਕੁਮਕੁਮ ਭਾਗਿਆ'' ਫੇਮ ਪੂਜਾ ਬੈਨਰਜੀ, ਇਸ ਮਹੀਨੇ ਦੇਵੇਗੀ ਪਹਿਲੇ ਬੱਚੇ ਨੂੰ ਜਨਮ

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੀ ਅਦਾਕਾਰਾ ਪੂਜਾ ਬੈਨਰਜੀ ਦੇ ਘਰ ਜਲਦ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। 'ਕੁਮਕੁਮ ਭਾਗਿਆ' ਫੇਮ ਅਦਾਕਾਰਾ ਪੂਜਾ ਬੈਨਰਜੀ ਜਲਦੀ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਖੁਦ ਇਹ ਗੁੱਡ ਨਿਊਜ਼ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।

PunjabKesari

ਇਸ ਖੁਸ਼ਖਬਰੀ ਨਾਲ ਪੂਜਾ ਬੈਨਰਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪੂਜਾ ਬੈਨਰਜੀ ਨੇ ਦੱਸਿਆ ਕਿ ਉਸ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਅਤੇ ਮਾਰਚ 2022 'ਚ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ।

PunjabKesari

ਪੂਜਾ ਬੈਨਰਜੀ ਨੇ ਹਾਲ 'ਚ ਟਾਈਮਸ ਆਫ਼ ਇੰਡੀਆ ਨਾਲ ਗੱਲਬਾਤ ਦੌਰਾਨ ਇਸ ਖੁਸ਼ਖਬਰੀ ਨੂੰ ਸ਼ੇਅਰ ਕੀਤਾ ਹੈ। ਉਸ ਨੇ ਗੱਲਬਾਤ ਕਰਦਿਆਂ ਕਿਹਾ ਕਿ ''ਸੰਦੀਪ ਅਤੇ ਮੈਂ 2020 'ਚ ਕੰਸੀਵ ਕਰਨਾ ਚਾਹੁੰਦੇ ਸਨ ਪਰ 'ਚ 'ਨੱਚ ਬੱਲੀਏ' ਦੌਰਾਨ ਮੈਂ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਅਸੀ ਪਲਾਨ ਨੂੰ ਹੋਲਡ ਕਰ ਲਿਆ ਪਰ ਜਦੋਂ ਦੂਜਾ ਲਾਕਡਾਊਨ ਲੱਗਾ ਤਾਂ ਮੈਂ ਮਹਿਸੂਸ ਕੀਤਾ ਕਿ ਇਹ ਤਾਂ ਚੱਲਦਾ ਰਹੇਗਾ।

PunjabKesari

ਅਸੀਂ ਫੈਸਲਾ ਕੀਤਾ ਕਿ ਹੁਣ ਦੇਰ ਨਹੀਂ ਕਰਾਂਗੇ ਕਿਉਂਕਿ ਅਸੀਂ ਜ਼ਿਆਦਾ ਅੱਗੇ ਦੀ ਸਟੇਜ 'ਤੇ ਪੇਰੈਂਟਸ ਨਹੀਂ ਬਨਣਾ ਚਾਹੁੰਦੇ ਸੀ। ਅਸੀਂ ਅਗਲੇ ਸਾਲ ਬੱਚਾ ਪੈਦਾ ਕਰਨ ਬਾਰੇ ਸੋਚਿਆ ਕਿਉਂਕਿ ਮੈਂ ਲਗਪਗ 2 ਮਹੀਨੇ ਤੋਂ ਘਰ ਤੋਂ ਦੂਰ ਸ਼ੋਅ ਦੀ ਸ਼ੂਟਿੰਗ ਕਰ ਰਹੀ ਸੀ ਕਿਉਂਕਿ ਮਹਾਰਾਸ਼ਟਰ 'ਚ ਯਾਤਰਾ ਕਰਨ 'ਤੇ ਰੋਕ ਲੱਗੀ ਹੋਈ ਸੀ।''

ਨੋਟ - ਪੂਜਾ ਬੈਨਰਜੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News