ਹੁਣ ਪ੍ਰਸਿੱਧ ਗਾਇਕ ਕੁਮਾਰ ਸਾਨੂ ਨੇ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਵੀਡੀਓ

Thursday, Apr 08, 2021 - 01:05 PM (IST)

ਹੁਣ ਪ੍ਰਸਿੱਧ ਗਾਇਕ ਕੁਮਾਰ ਸਾਨੂ ਨੇ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਵੀਡੀਓ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਰਹੇ ਹਨ। ਹੁਣ ਤੱਕ ਕਈ ਸਿਤਾਰੇ ਨੇ ਕੋਰੋਨਾ ਟੀਕਾ ਲਗਵਾ ਚੁੱਕੇ ਹਨ। ਬਹੁਤੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਟੀਕੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਇਸ ਦਾ ਕੋਈ ਮਾੜੇ ਪ੍ਰਭਾਵ ਨਹੀਂ ਹੈ। ਹੁਣ ਹਿੰਦੀ ਸਿਨੇਮਾ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਨੇ ਵੀ ਕੋਰੋਨਾ ਟੀਕਾ ਲਗਵਾਇਆ ਹੈ। ਇਸ ਦੀ ਜਾਣਕਾਰੀ ਖ਼ੁਦ ਕੁਮਾਰ ਸਾਨੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕੁਮਾਰ ਸਾਨੂ ਕੋਰੋਨਾ ਟੀਕਾ ਲਗਵਾਉਂਦੇ ਨਜ਼ਰ ਆ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਵੀਡੀਓ 'ਚ ਉਹ ਕਹਿੰਦਾ ਹੈ, 'ਹੈਲੋ ਦੋਸਤੋਂ ਮੈਂ ਟੀਕਾ ਲਗਵਾਉਣ ਜਾ ਰਿਹਾ ਹਾਂ। ਮੈਂ ਬਹੁਤ ਡਰਿਆ ਹੋਇਆ ਹਾਂ ਕਿਉਂਕਿ ਲੋਕਾਂ ਅਤੇ ਯੂਟਿਉਬ ਨੇ ਮੈਨੂੰ ਬਹੁਤ ਡਰਾਇਆ ਹੈ ਕਿ ਜੇ ਮੈਂ ਟੀਕਾ ਲਵਾਂਗਾ ਤਾਂ ਕੀ ਹੋਵੇਗਾ। ਕੁਮਾਰ ਸਾਨੂ ਨੇ ਵੀਡੀਓ 'ਚ ਅੱਗੇ ਕਿਹਾ, 'ਮੈਂ ਵੀ ਕਿਹਾ ਕਿ ਇਕ ਵਾਰ ਟੀਕੇ ਨਾਲ ਕੀ ਹੁੰਦਾ ਹੈ।' 

 
 
 
 
 
 
 
 
 
 
 
 
 
 
 
 

A post shared by Kumar Sanu (@kumarsanuofficial)

ਹਸਪਤਾਲ ਪਹੁੰਚੇ ਕੁਮਾਰ ਸਾਨੂ ਦੇ ਪ੍ਰਸ਼ੰਸਕ ਉਨ੍ਹਾਂ ਨਾਲ ਤਸਵੀਰਾਂ ਕਲਿੱਕ ਕਰਵਾਈਆਂ। ਇਸ ਤੋਂ ਬਾਅਦ ਕੁਮਾਰ ਸਾਨੂ ਨੇ ਕੋਰੋਨਾ ਟੀਕਾ ਲਗਵਾਇਆ। ਟੀਕਾ ਲਗਵਾਉਣ ਤੋਂ ਬਾਅਦ ਉਹ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵੈਕਸੀਨ ਲੈਣ ਲਈ ਪ੍ਰੇਰਿਤ ਕਰਦੇ ਹਨ। ਵੀਡੀਓ 'ਚ ਕੁਮਾਰ ਸਾਨੂ ਨੇ ਕਿਹਾ, 'ਕੋਵਿਡ ਹੁਣ ਬਹੁਤ ਵਧਿਆ ਹੈ। ਮੈਂ ਸੂਈਆਂ (ਟੀਕੇ) ਤੋਂ ਬਹੁਤ ਡਰਿਆ ਹੋਇਆ ਹਾਂ, ਫਿਰ ਵੀ ਮੈਂ ਤੁਹਾਡੇ ਲਈ ਗਿਆ। ਵਿਸ਼ਵਾਸ ਕਰੋ ਕਿ ਇਸ 'ਚ ਦੋ ਸੈਕਿੰਟ ਵੀ ਨਹੀਂ ਲੱਗੇ, ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਇੱਕਠੇ ਹੋ ਕੇ ਇਹ ਟੀਕਾ ਲਗਵਾਈਏ ਅਤੇ ਕੋਰੋਨਾ ਨੂੰ ਦੇਸ਼ 'ਚੋਂ ਬਾਹਰ ਕੱਢੀਏ। ਸਾਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ।' ਕੁਮਾਰ ਸਾਨੂ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਕਿਰਪਾ ਕਰਕੇ ਜਲਦੀ ਕੋਵਿਡ ਟੀਕਾ ਲਗਵਾਓ, ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।'

ਦੱਸ ਦੇਈਏ ਕਿ ਹੁਣ ਤੱਕ ਧਰਮਿੰਦਰ, ਹੇਮਾ ਮਾਲਿਨੀ, ਸੈਫ ਅਲੀ ਖਾਨ, ਸਲਮਾਨ ਖ਼ਾਨ, ਸੰਜੇ ਦੱਤ, ਨੀਨਾ ਗੁਪਤਾ, ਸ਼ਰਮੀਲਾ ਟੈਗੋਰ ਅਤੇ ਸੋਨਾਲੀ ਬੇਂਦਰੇ ਸਮੇਤ ਕਈ ਸਿਤਾਰਿਆਂ ਨੇ ਕੋਰੋਨਾ ਟੀਕਾ ਲਗਵਾਇਆ ਹੈ। ਇਸ ਤੋਂ ਇਲਾਵਾ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੇ ਸਿਤਾਰੇ ਵੀ ਕੋਰੋਨਾ ਟੀਕਾ ਲਗਵਾ ਰਹੇ ਹਨ।
 


author

sunita

Content Editor

Related News