ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਕੁਲਵਿੰਦਰ ਬਿੱਲਾ ਨੇ ਲਾਇਆ ਬੂਟਾ, ਪੋਸਟ ਸਾਂਝੀ ਕਰ ਆਖੀ ਇਹ ਗੱਲ

06/11/2022 3:40:44 PM

ਚੰਡੀਗੜ੍ਹ (ਬਿਊਰੋ)– ਅੱਜ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਆਮ ਲੋਕਾਂ ਤੋਂ ਲੈ ਕੇ ਕਲਾਕਾਰਾਂ ਤਕ, ਆਪਣੇ-ਆਪਣੇ ਤਰੀਕੇ ਨਾਲ ਸਿੱਧੂ ਦਾ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਦਿਨ ਨੂੰ ਕੁਲਵਿੰਦਰ ਬਿੱਲਾ ਨੇ ਵੀ ਖ਼ਾਸ ਬਣਾਇਆ।

ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਬੂਟਾ ਲਗਾਇਆ ਤੇ ਆਪਣੇ ਚਾਹੁਣ ਵਾਲਿਆਂ ਨੂੰ ਖ਼ਾਸ ਬੇਨਤੀ ਵੀ ਕੀਤੀ। ਇਸ ਦੌਰਾਨ ਕੁਲਵਿੰਦਰ ਬਿੱਲਾ ਨਾਲ ਗਾਇਕ ਰਵਨੀਤ ਵੀ ਮੌਜੂਦ ਰਹੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਸਾਹਮਣੇ ਆਈ ਖ਼ਾਸ ਵੀਡੀਓ, ਬਚਪਨ ਦੀਆਂ ਖ਼ੂਬਸੂਰਤ ਯਾਦਾਂ ਹੋਈਆਂ ਤਾਜ਼ਾ

ਕੁਲਵਿੰਦਰ ਬਿੱਲਾ ਨੇ ਰਵਨੀਤ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ...। ਅੱਜ ਸਿੱਧੂ ਦੇ ਜਨਮਦਿਨ ’ਤੇ ਉਸ ਦੀ ਯਾਦ ’ਚ ਆਪਣੇ ਘਰ ਇਕ ਬੂਟਾ ਲਾਇਆ ਤੇ ਆਪਣੇ ਆਪ ਨਾਲ ਇਕ ਵਾਅਦਾ ਤੇ ਤਹੱਈਆ ਵੀ ਕੀਤਾ ਕਿ ਇਸ ਦੀ ਬਾਕਾਇਦਾ ਦੇਖਭਾਲ ਕਰਕੇ ਇਸ ਨੂੰ ਸੰਪੂਰਨ ਰੁੱਖ ਬਣਾਉਣਾ ਹੈ ਤੇ ਆਪਣੀ ਜ਼ਿੰਦਗੀ ’ਚ ਸਮੇਂ-ਸਮੇਂ ’ਤੇ ਇਹ ਉਪਰਾਲਾ ਕਰਦੇ ਵੀ ਰਹਿਣਾ ਹੈ। ਜਨਮਦਿਨ ਮੁਬਾਰਕ ਸਿੱਧੂ ਮੂਸੇ ਵਾਲਾ।’’

PunjabKesari

ਦੱਸ ਦੇਈਏ ਕਿ 8 ਜੂਨ ਨੂੰ ਕੁਲਵਿੰਦਰ ਬਿੱਲਾ ਤੇ ਰਵਨੀਤ ਨੇ ਸਿੱਧੂ ਦੇ ਭੋਗ ਤੇ ਅੰਤਿਮ ਅਰਦਾਸ ’ਚ ਵੀ ਸ਼ਿਰਕਤ ਕੀਤੀ ਸੀ। ਸਿੱਧੂ ਦੀ ਮੌਤ ਤੋਂ ਬਾਅਦ ਪੋਸਟ ਸਾਂਝੀ ਕਰਦਿਆਂ ਕੁਲਵਿੰਦਰ ਬਿੱਲਾ ਨੇ ਲਿਖਿਆ ਸੀ, ‘‘ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ, ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News