ਗੋਵਿੰਦਾ ਦੀਆਂ ਗੱਲਾਂ ਸੁਣ ਭਾਣਜੇ ਕ੍ਰਿਸ਼ਣਾ ਨੂੰ ਆਇਆ ਸੀ ਗੁੱਸਾ, ਵਿਵਾਦ ’ਤੇ ਖੁੱਲ ਕੇ ਕੀਤੀ ਗੱਲ

Tuesday, Jan 25, 2022 - 06:59 PM (IST)

ਗੋਵਿੰਦਾ ਦੀਆਂ ਗੱਲਾਂ ਸੁਣ ਭਾਣਜੇ ਕ੍ਰਿਸ਼ਣਾ ਨੂੰ ਆਇਆ ਸੀ ਗੁੱਸਾ, ਵਿਵਾਦ ’ਤੇ ਖੁੱਲ ਕੇ ਕੀਤੀ ਗੱਲ

ਮੁੰਬਈ (ਬਿਊਰੋ)– ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਤੇ ਅਦਾਕਾਰ ਗੋਵਿੰਦਾ ਵਿਚਾਲੇ ਲੜਾਈ ਕਿਸੇ ਤੋਂ ਲੁਕੀ ਨਹੀਂ ਹੈ। ਦੋਵਾਂ ਵਿਚਾਲੇ ਦੂਰੀਆਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ।

ਮਾਮਾ-ਭਾਣਜਾ ਦੀ ਇਹ ਜੋੜੀ ਆਪਣੇ ਵਿਚਾਲੇ ਗਲਤਫਹਿਮੀ ਨੂੰ ਦੂਰ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਕ੍ਰਿਸ਼ਣਾ ਨੇ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮਾਮਾ ਨਾਲ ਦੂਰੀਆਂ ਜਲਦ ਖ਼ਤਮ ਹੋ ਜਾਣ।

ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ

ਕ੍ਰਿਸ਼ਣਾ ਨੇ ਕਿਹਾ ਕਿ ਮਾਮਾ ਗੋਵਿੰਦਾ ਨੇ ਕੁਝ ਚੀਜ਼ਾਂ ਅਜਿਹੀਆਂ ਆਖੀਆਂ, ਜਿਨ੍ਹਾਂ ਨੂੰ ਸੁਣ ਕੇ ਮੈਨੂੰ ਗੁੱਸਾ ਆਇਆ ਕਿਉਂਕਿ ਆਖਿਰਕਾਰ ਅਸੀਂ ਹਾਂ ਤਾਂ ਇਕ ਪਰਿਵਾਰ ਹੀ ਨਾ। ਕ੍ਰਿਸ਼ਣਾ ਤੇ ਗੋਵਿੰਦਾ ਵਿਚਾਲੇ ਦੂਰੀਆਂ ਸਾਲ 2016 ਤੋਂ ਹਨ।

ਅਸਲ ’ਚ ਗੱਲ ਉਦੋਂ ਵਧੀ ਜਦੋਂ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਇਕ ਐਪੀਸੋਡ ਤੋਂ ਕ੍ਰਿਸ਼ਣਾ ਨੂੰ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਸ ’ਚ ਗੋਵਿੰਦਾ ਤੇ ਉਸ ਦੀ ਪਤਨੀ ਸੁਨੀਤਾ ਆਉਣ ਵਾਲੇ ਸਨ। ਸ਼ੋਅ ’ਚ ਸੁਨੀਤਾ ਨੇ ਕਈ ਚੀਜ਼ਾਂ ਆਖੀਆਂ। ਉਦੋਂ ਤੋਂ ਸੁਨੀਤਾ ਤੇ ਕ੍ਰਿਸ਼ਣਾ ਦੀ ਪਤਨੀ ਕਸ਼ਮੀਰਾ ਸ਼ਾਹ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’

ਦੋਵੇਂ ਹੀ ਇਕ-ਦੂਜੇ ਨੂੰ ਇੰਟਰਵਿਊਜ਼ ’ਚ ਕਈ ਚੀਜ਼ਾਂ ਕਹਿੰਦੀਆਂ ਨਜ਼ਰ ਆਉਂਦੀਆਂ ਹਨ। ਹਾਲ ਹੀ ’ਚ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਕ੍ਰਿਸ਼ਣਾ ਨੇ ਦੱਸਿਆ ਕਿ ਮਾਮਾ ਗੋਵਿੰਦਾ ਨਾਲ ਵਧੀਆ ਦੂਰੀਆਂ ਕੋਈ ਪਬਲਿਸੀਟੀ ਸਟੰਟ ਨਹੀਂ ਹੈ ਤੇ ਨਾ ਹੀ ਲੋਕਾਂ ਲਈ ਇਹ ਇਕ ਕਾਮੇਡੀ ਹੋ ਸਕਦੀ ਹੈ। ਜੋ ਚੀਜ਼ਾਂ ਹਨ, ਉਹ ਅਸਲੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News