ਕ੍ਰਿਸ਼ਨਾ ਅਭਿਸ਼ੇਕ ਨੇ ਦਰਸ਼ਕਾਂ ਨੂੰ ਕਰਵਾਏ ''ਸ੍ਰੀ ਹਰਿਮੰਦਰ ਸਾਹਿਬ ਜੀ'' ਦੇ ਦਰਸ਼ਨ, ਦੱਸਿਆ ਇੱਥੇ ਆ ਕੇ ਮਿਲਦੈ ਸਕੂਨ

Friday, Mar 26, 2021 - 12:02 PM (IST)

ਕ੍ਰਿਸ਼ਨਾ ਅਭਿਸ਼ੇਕ ਨੇ ਦਰਸ਼ਕਾਂ ਨੂੰ ਕਰਵਾਏ ''ਸ੍ਰੀ ਹਰਿਮੰਦਰ ਸਾਹਿਬ ਜੀ'' ਦੇ ਦਰਸ਼ਨ, ਦੱਸਿਆ ਇੱਥੇ ਆ ਕੇ ਮਿਲਦੈ ਸਕੂਨ

ਮੁੰਬਈ (ਬਿਊਰੋ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਕਾਂ ਦੇ ਲਈ ਸੰਗਤਾਂ ਦੁਨੀਆ ਭਰ ਦੇ ਕੋਨੇ-ਕੋਨੇ ਤੋਂ ਆਉਂਦੀਆਂ ਹਨ। ਹਰ ਇੱਕ ਇਨਸਾਨ ਬਹੁਤ ਹੀ ਸ਼ਰਧਾ ਤੇ ਪਿਆਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਨ। ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ, ਹਾਲ ਹੀ 'ਚ ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ੍ਰੀ ਦਰਬਾਰ ਸਾਹਿਬ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Krushna Abhishek (@krushna30)

ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ਰਾਹੀਂ ਦੱਸਿਆ ਹੈ ਕਿ ਇਹ ਵੀਡੀਓ ਪੁਰਾਣਾ ਹੈ, ਜਦੋਂ ਉਹ ਕਪਿਲ ਸ਼ਰਮਾ ਦੇ ਵਿਆਹ ਲਈ ਸ਼ਾਮਲ ਹੋਣ ਗਏ ਸੀ। ਅੰਮ੍ਰਿਤਸਰ ਉਹ ਆਪਣੇ ਸਾਥੀਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਤੋਂ ਇਲਾਵਾ ਉਹ ਵੀਡੀਓ 'ਚ ਆਖ ਰਹੇ ਹਨ ਕਿ ਬੈਸਟ ਜਗ੍ਹਾ, ਜਿੱਥੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ...ਬਹੁਤ ਵਧੀਆ ਵਾਇਬਰੇਸ਼ਨ.. ਤੁਸੀਂ ਵੀ ਕਰੋ ਦਰਸ਼ਨ ਗੋਲਡਨ ਟੈਂਪਲ...।' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by Krushna Abhishek (@krushna30)

ਜੇ ਗੱਲ ਕਰੀਏ ਕ੍ਰਿਸ਼ਨਾ ਅਭਿਸ਼ੇਕ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਟੀ. ਵੀ. ਦੇ ਕਈ ਕਾਮੇਡੀ ਸ਼ੋਅਜ਼ ਵੀ ਕੰਮ ਕਰ ਚੁੱਕੇ ਹਨ। 

PunjabKesari


author

sunita

Content Editor

Related News