ਕੀ ਕਪਿਲ ਸ਼ਰਮਾ ਨਾਲ ਕ੍ਰਿਸ਼ਣਾ ਅਭਿਸ਼ੇਕ ਦੀ ਮੁੜ ਹੋਈ ਲੜਾਈ? ਸੱਚ ਆਇਆ ਸਾਹਮਣੇ

09/01/2022 11:54:12 AM

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਵਾਰ ਮੁੜ ਟੀ. ਵੀ. ’ਤੇ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਕਪਿਲ ਦੇ ਸ਼ੋਅ ’ਚ ਕਈ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ ਪਰ ਸ਼ੋਅ ’ਚ ਇਸ ਵਾਰ ਦਰਸ਼ਕਾਂ ਨੂੰ ਸਪਨਾ ਯਾਨੀ ਕ੍ਰਿਸ਼ਣਾ ਅਭਿਸ਼ੇਕ ਦਿਖਾਈ ਨਹੀਂ ਦੇਣਗੇ।

ਕ੍ਰਿਸ਼ਣਾ ਅਭਿਸ਼ੇਕ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਨਾ ਹੋਣ ’ਤੇ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਕਿ ਉਨ੍ਹਾਂ ਦੇ ਤੇ ਕਪਿਲ ਦੇ ਰਿਸ਼ਤੇ ’ਚ ਤਰੇੜ ਆ ਗਈ ਹੈ ਪਰ ਸੱਚ ਕੀ ਹੈ, ਇਸ ਬਾਰੇ ਖ਼ੁਦ ਕ੍ਰਿਸ਼ਣਾ ਨੇ ਦੱਸ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਐਵਾਰਡ ਜਿੱਤਣ ਮਗਰੋਂ ਮੂਸੇ ਵਾਲਾ ਦੇ ਗੀਤ ’ਤੇ ਕੀਤਾ ਡਾਂਸ, ਦੇਖੋ ਵੀਡੀਓ

‘ਦਿ ਕਪਿਲ ਸ਼ਰਮਾ ਸ਼ੋਅ’ ਨੇ ਸਪਨਾ ਦੇ ਕਿਰਦਾਰ ’ਚ ਕ੍ਰਿਸ਼ਣਾ ਨੂੰ ਇਕ ਖ਼ਾਸ ਪਛਾਣ ਦਿੱਤੀ ਹੈ। ਉਨ੍ਹਾਂ ਦੇ ਇਸ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਪਰ ਫਿਰ ਵੀ ਕ੍ਰਿਸ਼ਣਾ ਸ਼ੋਅ ਦਾ ਹਿੱਸਾ ਕਿਉਂ ਨਹੀਂ ਬਣੇ ਹਨ, ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ।

ਇਸ ’ਤੇ ਗੱਲਬਾਤ ਕਰਦਿਆਂ ਕ੍ਰਿਸ਼ਣਾ ਨੇ ਕਿਹਾ, ‘‘ਅਸੀਂ ਅੱਜ ਰਾਤ ਨੂੰ ਇਕੱਠੇ ਆਸਟਰੇਲੀਆ ਜਾ ਰਹੇ ਹਾਂ। ਕਪਿਲ ਤੇ ਮੇਰੇ ਬਾਰੇ ਪਤਾ ਨਹੀਂ ਕਿਉਂ ਅਫਵਾਹਾਂ ਹਨ ਕਿ ਇੰਝ ਹੋ ਗਿਆ ਤੇ ਉਂਝ ਹੋ ਗਿਆ। ਸਾਡੇ ਵਿਚਾਲੇ ਕੋਈ ਵਿਵਾਦ ਨਹੀਂ ਹੈ। ਅਸੀਂ ਦੋਵੇਂ ਹੀ ਇਕ-ਦੂਜੇ ਨਾਲ ਪਿਆਰ ਕਰਦੇ ਹਾਂ। ਉਹ ਮੇਰਾ ਵੀ ਸ਼ੋਅ ਹੈ। ਮੈਂ ਸ਼ੋਅ ’ਚ ਜਲਦ ਵਾਪਸੀ ਕਰਾਂਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News