''ਕ੍ਰਿਸ਼ 4'' ਦੀ ਹਲਚਲ ਵਿਚਾਲੇ ਪ੍ਰਿਯੰਕਾ ਚੋਪੜਾ ਨੂੰ ਮਿਲੇ ਰਿਤਿਕ ਰੌਸ਼ਨ, ਸਾਹਮਣੇ ਆਈਆਂ ਤਸਵੀਰਾਂ
Saturday, Apr 12, 2025 - 11:38 AM (IST)

ਲੰਡਨ : ਕ੍ਰਿਸ਼ ਫ੍ਰੈਂਚਾਇਜ਼ੀ ਦੀ ਅਗਲੀ ਫਿਲਮ 12 ਸਾਲਾਂ ਬਾਅਦ ਰਿਲੀਜ਼ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਹਰ ਪਾਸੇ ਇਸ ਦੀ ਬਹੁਤ ਚਰਚਾ ਹੈ। ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਰਿਤਿਕ ਰੌਸ਼ਨ ਅਦਾਕਾਰੀ ਦੇ ਨਾਲ-ਨਾਲ ਇਸਦਾ ਨਿਰਦੇਸ਼ਨ ਵੀ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਖ਼ਬਰ ਆਈ ਕਿ ਪ੍ਰਿਯੰਕਾ ਚੋਪੜਾ ਰਿਤਿਕ ਰੌਸ਼ਨ ਦੀ 'ਕ੍ਰਿਸ਼ 4' ਵਿੱਚ ਐਂਟਰੀ ਕਰ ਚੁੱਕੀ ਹੈ। ਇਨ੍ਹਾਂ ਸਾਰੀਆਂ ਖ਼ਬਰਾਂ ਦੇ ਵਿਚਕਾਰ ਰਿਤਿਕ ਨੇ ਦੇਸੀ ਗਰਲ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨਾਲ ਮੁਲਾਕਾਤ ਕੀਤੀ। ਰਿਤਿਕ ਨੇ ਖੁਦ ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਰਿਤਿਕ ਦੀ ਪ੍ਰੇਮਿਕਾ ਸਬਾ ਖਾਨ ਵੀ ਉਨ੍ਹਾਂ ਦੇ ਨਾਲ ਸੀ।
ਤਸਵੀਰ ਵਿੱਚ ਰਿਤਿਕ ਰੌਸ਼ਨ ਵੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਸਨ। ਇਸ ਫੋਟੋ ਵਿੱਚ ਅਦਾਕਾਰ ਦੀ ਪ੍ਰੇਮਿਕਾ ਸਬਾ ਆਜ਼ਾਦ ਵੀ ਦਿਖਾਈ ਦੇ ਰਹੀ ਹੈ। ਰਿਤਿਕ ਰੌਸ਼ਨ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦੇ ਇੱਕ ਸ਼ੋਅ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਅਸੀਂ ਇਹ ਸੋਚ ਕੇ ਗਏ ਸੀ ਕਿ ਦੋਸਤਾਂ ਨਾਲ ਇਹ ਇੱਕ ਮਜ਼ੇਦਾਰ ਰਾਤ ਹੋਵੇਗੀ ਪਰ ਜਦੋਂ ਅਸੀਂ ਬਾਹਰ ਆਏ ਤਾਂ ਅਸੀਂ ਹੈਰਾਨ ਰਹਿ ਗਏ।' ਨਿੱਕ ਜੋਨਸ, ਤੁਸੀਂ ਬਸ ਸ਼ਾਨਦਾਰ ਹੋ...।
ਰਿਤਿਕ ਰੋਸ਼ਨ ਪਿਛਲੇ ਕਈ ਦਿਨਾਂ ਤੋਂ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਉਹ ਨਿੱਕ ਜੋਨਸ ਦਾ ਸ਼ੋਅ ਦੇਖਣ ਪਹੁੰਚੇ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਆਖਰੀ ਵਾਰ ਫਿਲਮ 'ਫਾਈਟਰ' ਵਿੱਚ ਨਜ਼ਰ ਆਏ ਸਨ ਜਿਸ ਵਿੱਚ ਉਹ ਦੀਪਿਕਾ ਪਾਦੁਕੋਣ ਨਾਲ ਨਜ਼ਰ ਆਏ ਸਨ।