KRK ਨੇ ਮੌਨੀ ਰਾਏ ਦੀਆਂ ਟਰਾਂਸਫਰਮੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰ ਉਡਾਇਆ ਮਜ਼ਾਕ
Saturday, Oct 02, 2021 - 02:09 PM (IST)

ਮੁੰਬਈ- ਫਿਲਮ ਕ੍ਰਿਟਿਕ ਕਮਾਲ ਆਰ ਖਾਨ ਉਰਫ ਕੇਆਰਕੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਹ ਅਕਸਰ ਕਿਸੇ ਨਾ ਕਿਸੇ ਸਿਤਾਰੇ 'ਤੇ ਟਿੱਪਣੀ ਕਰਦੇ ਨਜ਼ਰ ਆਉਂਦੇ ਹਨ। ਹੁਣ ਹਾਲ ਹੀ 'ਚ ਉਨ੍ਹਾਂ ਨੇ ਅਦਾਕਾਰ ਮੌਨੀ ਰਾਏ ਦਾ ਮਜ਼ਾਕ ਉਡਾਇਆ ਹੈ। ਕੇਆਰਕੇ ਨੇ ਮੌਨੀ ਦੀ ਹਰ ਸਾਲ ਵੱਧਦੀ ਖੂਬਸੂਰਤੀ ਅਤੇ ਟਰਾਂਸਫਰਮੇਸ਼ਨ ਨੂੰ ਲੈ ਕੇ ਕੁਮੈਂਟ ਕੀਤਾ ਹੈ।
ਕੇਆਰਕੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਮੌਨੀ ਰਾਏ ਦੀਆਂ ਕਈ ਤਸਵੀਰਾਂ ਵਾਲਾ ਇਕ ਕੋਲਾਜ ਸ਼ੇਅਰ ਕੀਤਾ ਹੈ ਜਿਸ 'ਚ ਅਦਾਕਾਰਾ ਦੀ ਹਰ ਤਸਵੀਰ 'ਚ ਲੁੱਕ ਬਦਲੀ-ਬਦਲੀ ਜਿਹੀ ਨਜ਼ਰ ਆ ਰਹੀ ਹੈ। ਹਰ ਤਸਵੀਰ 'ਚ ਉਹ ਦਿਨ-ਬ-ਦਿਨ ਖ਼ੂਬਸੂਰਤ ਹੁੰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਕੇਆਰਕੇ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'ਪੈਸਾ ਲੁੱਕ ਵੀ ਬਦਲ ਸਕਦੀ ਹੈ।
ਦੇਖੋ ਅਦਾਕਾਰਾ ਮੌਨੀ ਰਾਏ ਆਪਣੀ ਲੁੱਕ 'ਚ ਬਦਲਾਅ ਕਰਦੀ ਰਹਿੰਦੀ ਹੈ। ਕੇਆਰਕੇ ਦੇ ਇਸ ਟਵੀਟ 'ਤੇ ਲੋਕਾਂ ਦੇ ਖੂਬ ਕੁਮੈਂਟ ਆ ਰਹੇ ਹਨ। ਦੱਸ ਦੇਈਏ ਕਿ ਕੇਆਰਕੇ ਮੌਨੀ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ, ਸਲਮਾਨ ਖਾਨ ਅਤੇ ਮੀਕਾ ਸਿੰਘ ਨਾਲ ਵੀ ਪੰਗਾ ਲੈ ਚੁੱਕੇ ਹਨ। ਪਰ ਹਮੇਸ਼ਾ ਉਹ ਆਪਣੀਆਂ ਬੇਤੁਕੀ ਟਿੱਪਣੀਆਂ ਨੂੰ ਲੈ ਕੇ ਟਰੋਲ ਹੋ ਚੁੱਕੇ ਹਨ।