ਕ੍ਰਿਤੀ ਸੈਨਨ ਨੇ ਰਵਾਇਤੀ ਲੁੱਕ ’ਚ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ’ਚ ਬਿਖ਼ੇਰੇ ਹੁਸਨ ਦੇ ਜਲਵੇ

Sunday, Oct 23, 2022 - 04:50 PM (IST)

ਕ੍ਰਿਤੀ ਸੈਨਨ ਨੇ ਰਵਾਇਤੀ ਲੁੱਕ ’ਚ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ’ਚ ਬਿਖ਼ੇਰੇ ਹੁਸਨ ਦੇ ਜਲਵੇ

ਬਾਲੀਵੁੱਡ ਡੈਸਕ- ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਇਸ ਪਾਰਟੀ ’ਚ ਹਰ ਕੋਈ ਆਪਣੇ ਵੱਖ-ਵੱਖ ਅੰਦਾਜ਼ ’ਚ ਨਜ਼ਰ ਆਇਆ। ਦੀਵਾਲੀ ਪਾਰਟੀ ’ਚ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਆਪਣੀ ਲੁੱਕ ਨਾਲ ਮਹਿਫ਼ਲ ਲੁੱਟਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਇਹ ਵੀ ਪੜ੍ਹੋ : KBC ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਵੱਡਾ ਹਾਦਸਾ, ਪੈਰ ਦੀ ਨਾੜ ਕੱਟਣ ਦੀ ਦਿੱਤੀ ਜਾਣਕਾਰੀ

ਕ੍ਰਿਤੀ ਸੈਨਨ ਰਵਾਇਤੀ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਕ੍ਰਿਤੀ ਨੇ ਪੀਚ ਕਲਰ ਪ੍ਰਿੰਟਿਡ ਲਹਿੰਗਾ ਪਾਇਆ ਹੋਇਆ ਹੈ।

PunjabKesari

ਦਰਅਸਰ ਇਸ ਲਹਿੰਗੇ ’ਚ ਅਦਾਕਾਰਾ ਨੇ ਫ਼ੋਟੋਸ਼ੂਟ ਵੀ ਕਰਵਾਇਆ ਹੈ। ਜਿਸ ’ਚ ਅਦਾਕਾਰਾ ਦੀ ਸ਼ਾਨਦਾਰ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

PunjabKesari

ਇਸ ਫੋਟੋਸ਼ੂਟ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਕ੍ਰਿਤੀ ਬੇਹੱਦ ਗਲੈਮਰਸ ਲੱਗ ਰਹੀ ਹੈ। 

PunjabKesari

ਅਦਾਕਾਰਾ ਨੇ ਲਹਿੰਦੇ ਨਾਲ ਮਿਨੀਮਲ ਮੇਕਅੱਪ ਅਤੇ ਵਾਲਾਂ ਦਾ ਸਟਾਈਲਿਸ਼ ਬਨ ਬਣਾਇਆ ਹੋਇਆ ਹੈ। ਪ੍ਰਸ਼ੰਸਕਾਂ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari
ਇਹ ਵੀ ਪੜ੍ਹੋ : ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਲਗਾਏ ਚਾਰ-ਚੰਨ, ਦੇਖੋ ਤਸਵੀਰਾਂ

ਕ੍ਰਿਤੀ ਨੇ ਹੈਵੀ ਝੁਮਕਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਨੇ ਤਸਵੀਰਾਂ ’ਚ ਕਾਫ਼ੀ ਗਲੈਮਰਸ ਲੱਗ ਰਹੀ ਹੈ ।

PunjabKesari
ਕ੍ਰਿਤੀ ਸੈਨਨ ਦੀ ਮੁਕਾਰਨ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਹੀ ਹੈ। ਤਸਵੀਰਾਂ ’ਚ ਅਦਾਕਾਰਾ ਗਲੈਮਰਸ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari


author

Shivani Bassan

Content Editor

Related News