ਬਾਲੀਵੁੱਡ 'ਚ ਕੋਰੋਨਾ ਦਾ ਕਹਿਰ, ਵਰੁਣ ਧਵਨ ਤੇ ਨੀਤੂ ਕਪੂਰ ਤੋਂ ਬਾਅਦ ਕ੍ਰਿਤੀ ਸੇਸਨ ਦੀ ਰਿਪੋਰਟ ਪਾਜ਼ੇਟਿਵ

Tuesday, Dec 08, 2020 - 11:18 AM (IST)

ਬਾਲੀਵੁੱਡ 'ਚ ਕੋਰੋਨਾ ਦਾ ਕਹਿਰ, ਵਰੁਣ ਧਵਨ ਤੇ ਨੀਤੂ ਕਪੂਰ ਤੋਂ ਬਾਅਦ ਕ੍ਰਿਤੀ ਸੇਸਨ ਦੀ ਰਿਪੋਰਟ ਪਾਜ਼ੇਟਿਵ

ਮੁੰਬਈ (ਬਿਊਰੋ) : ਤਾਲਾਬੰਦੀ ਤੋਂ ਬਾਅਦ ਫ਼ਿਲਮ ਇੰਡਸਟਰੀ ਨੇ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਹੌਲੀ-ਹੌਲੀ ਲੋਕ ਉਥੇ ਵੀ ਕੋਰੋਨਾ ਦਾ ਸ਼ਿਕਾਰ ਹੋਣ  ਲੱਗੇ। ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਅਦਾਕਾਰਾ ਕ੍ਰਿਤੀ ਸੇਨਨ ਨੂੰ ਵੀ 'ਜੁਗ-ਜੁਗ ਜੀਓ' ਫ਼ਿਲਮ ਦੇ ਦੋ ਅਦਾਕਾਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕ੍ਰਿਤੀ ਸੇਨਨ ਰਾਜਕੁਮਾਰ ਰਾਓ ਨਾਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਹ ਸ਼ੂਟਿੰਗ ਚੰਡੀਗੜ੍ਹ 'ਚ ਹੋ ਰਹੀ ਸੀ। ਜਦੋਂ ਕ੍ਰਿਤੀ ਸਨਨ ਮੁੰਬਈ ਵਾਪਸ ਪਰਤੀ ਤਾਂ ਉਸ ਦੀ ਰਿਪੋਰਟ ਸਾਹਮਣੇ ਆਈ ਅਤੇ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਰੁਣ ਧਵਨ ਅਤੇ ਨੀਤੂ ਕਪੂਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਕ੍ਰਿਤੀ ਸਨਨ ਦੇ ਨੇੜਲੇ ਇਕ ਸੂਤਰ ਨੇ ਦੱਸਿਆ ਕਿ ਅਭਿਨੇਤਰੀ ਨੇ ਸੋਮਵਾਰ ਨੂੰ ਆਪਣੇ-ਆਪ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਸੀ ਪਰ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਕ੍ਰਿਤੀ 'ਚ ਕੋਰੋਨਾ ਦੇ ਕਿੰਨੇ ਲੱਛਣ ਹਨ ਅਤੇ ਉਸ ਦੀ ਸਿਹਤ ਕਿਵੇਂ ਹੈ? ਦੱਸ ਦੇਈਏ ਕਿ ਕ੍ਰਿਤੀ ਸਨਨ ਰਾਜਕੁਮਾਰ ਰਾਓ ਨਾਲ ਆਪਣੀ ਆਉਣ ਵਾਲੀ ਇਕ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ 'ਚ ਕਰ ਰਹੀ ਸੀ, ਉਸ ਦੀ ਸ਼ੂਟਿੰਗ ਦਾ ਸ਼ੈਡਿਉਲ ਇਕ ਦਿਨ ਪਹਿਲਾਂ ਹੀ ਖ਼ਤਮ ਹੋ ਗਿਆ ਸੀ।

ਇਹ ਵੀ ਖ਼ਬਰ ਪੜ੍ਹੋ : ਪੰਜਾਬ ਬੋਲਦਾ' ਦੀ ਪਹਿਲੀ ਝਲਕ ਆਈ ਸਾਹਮਣੇ, ਰਣਜੀਤ ਬਾਵਾ ਨੇ ਕਿਹਾ- 'ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ' 

ਅਦਾਕਾਰ ਵਰੁਣ ਧਵਨ ਨੂੰ ਹਾਲ ਹੀ 'ਚ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਸੀ। ਉਹ ਇਸ ਸਮੇਂ ਇਕਾਂਤਵਾਸ 'ਚ ਰਹਿ ਰਹੇ ਹਨ। ਹੁਣ ਵਰੁਣ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਵਰੁਣ ਧਵਨ ਦੇ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਜਦੋਂ ਮੈਂ ਸ਼ੂਟਿੰਗ ਤੋਂ ਵਾਪਸ ਆਇਆ ਤਾਂ ਮੈਨੂੰ ਕੋਵਿਡ-19 ਲੱਗ ਗਿਆ ਸੀ। ਜ਼ਿੰਦਗੀ 'ਚ ਕੁਝ ਵੀ ਨਿਸ਼ਚਤ ਨਹੀਂ ਹੈ, ਖ਼ਾਸਕਰ ਕੋਵਿਡ-19 ਦੇ ਮਾਮਲੇ 'ਚ। ਇਸ ਲਈ ਵਧੇਰੇ ਸਾਵਧਾਨ ਰਹੋ। ਮੇਰਾ ਮੰਨਣਾ ਹੈ ਕਿ ਮੈਂ ਵਧੇਰੇ ਸਾਵਧਾਨ ਹੋ ਸਕਦਾ ਸੀ। ਮੈਂ ਗੇਟ ਵੈਲ ਦੇ ਨਾਲ ਸੁਨੇਹੇ ਵੇਖ ਰਿਹਾ ਹਾਂ। ਤੁਹਾਡਾ ਧੰਨਵਾਦ।’
ਦੱਸਣਯੋਗ ਹੈ ਕਿ ਵਰੁਣ ਧਵਨ, ਨਿਰਦੇਸ਼ਕ ਰਾਜ ਮਹਿਤਾ ਅਤੇ ਨੀਤੂ ਕਪੂਰ ਤੋਂ ਬਾਅਦ ਹੁਣ ਮਨੀਸ਼ ਪਾਲ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮਨੀਸ਼ ਇਸ ਸਮੇਂ ਮੁੰਬਈ 'ਚ ਹਨ। ਮਨੀਸ਼ ਪਾਲ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕੀਤਾ ਹੈ ਜਾਂ ਹਸਪਤਾਲ 'ਚ ਦਾਖ਼ਲ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਹਲਕਾ ਬੁਖ਼ਾਰ ਹੋਣ ਤੋਂ ਬਾਅਦ ਮਨੀਸ਼ ਮੁੰਬਈ ਵਾਪਸ ਆਏ ਸਨ। ਇਥੇ ਆ ਕੇ ਉਨ੍ਹਾਂ ਨੇ ਆਪਣਾ ਕੋਵਿਡ-19 ਦਾ ਟੈਸਟ ਕਰਵਾਇਆ ਤਾਂ ਰਿਪੋਰਟਸ ਪਾਜ਼ੇਟਿਵ ਆਈ।


ਇਹ ਵੀ ਖ਼ਬਰ ਪੜ੍ਹੋ : ਕਿਸਾਨਾਂ ਦੇ ਹੱਕ ਲਈ ਖੜ੍ਹੇ ਕਲਾਕਾਰ, ਉੱਘੇ ਫ਼ਿਲਮਸਾਜ਼ ਰਾਜੀਵ ਵੱਲੋਂ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ

ਮਨੀਸ਼ ਨੇ ਵੀ ਆਪਣੀ ਤਬੀਅਤ ਨੂੰ ਲੈ ਕੇ ਕੋਈ ਟਵੀਟ ਦਾ ਪੋਸਟ ਪ੍ਰਸ਼ੰਸਕਾਂ ਨਾਲ ਸਾਂਝੀ ਨਹੀਂ ਕੀਤੀ ਹੈ ਪਰ ਵਰੁਣ ਧਵਨ ਨੇ ਜ਼ਰੂਰ ਆਪਣੇ ਕੋਰੋਨਾ ਦਾ ਸ਼ਿਕਾਰ ਹੋਣ ਦੀ ਖ਼ਬਰ ਨੂੰ ਕੰਫਰਮ ਕਰ ਦਿੱਤਾ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵਰੁਣ ਧਵਨ ਨੇ ਇੰਸਟਾ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਵਿਟਾਮਿਨ ਦੋਸਤ... ਇਸ ਪੈਨਡੇਮਿਕ 'ਚ ਮੈਂ ਆਪਣੇ ਕੰਮ 'ਤੇ ਵਾਪਸ ਆਇਆ ਹਾਂ ਅਤੇ ਕੋਵਿਡ-19 ਦਾ ਸ਼ਿਕਾਰ ਹੋ ਗਿਆ। ਪ੍ਰੋਡਕਸ਼ਨ ਹਾਊਸ ਵੱਲੋਂ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਗਈ ਹੈ ਪਰ ਜ਼ਿੰਦਗੀ 'ਚ ਕੁਝ ਵੀ ਤੈਅ ਨਹੀਂ ਹੁੰਦਾ। ਖ਼ਾਸ ਤੌਰ 'ਤੇ ਕੋਵਿਡ-19। ਪਲੀਜ਼ ਆਪਣਾ ਜ਼ਿਆਦਾ ਖ਼ਿਆਲ ਰੱਖੋ। ਮੈਂ ਆਪਣੇ ਲਈ ਗੈੱਟ ਵੈੱਲ ਸੂਨ ਦੇ ਮੈਸੇਜ ਦੇਖ ਰਿਹਾ ਹਾਂ, ਉਸ ਦੇ ਲਈ ਸ਼ੁਕਰੀਆ।

ਇਹ ਵੀ ਖ਼ਬਰ ਪੜ੍ਹੋ : ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ

 

ਨੋਟ - ਫ਼ਿਲਮੀ ਸਿਤਾਰਿਆਂ ਲਗਾਤਾਰ ਕੋਰੋਨਾ ਦਾ ਵਧਦੇ ਮਾਮਲੇ ਵੇਖ ਕੀ ਹੁਣ ਸ਼ੂਟਿੰਗ ਕਰਨਾ ਸਹੀ ਹੈ ? ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।
 


 


author

sunita

Content Editor

Related News