ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਮਿਥੀਲੇਸ਼ ਚਤੁਰਵੇਦੀ ਦਾ ਦਿਹਾਂਤ

Thursday, Aug 04, 2022 - 11:26 AM (IST)

ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਮਿਥੀਲੇਸ਼ ਚਤੁਰਵੇਦੀ ਦਾ ਦਿਹਾਂਤ

ਮੁੰਬਈ- ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਿਥੀਲੇਸ਼ ਚਤੁਰਵੇਦੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਕੱਲ੍ਹ ਦੇਰ ਸ਼ਾਮ 3 ਅਗਸਤ ਨੂੰ ਆਖਰੀ ਸਾਹ ਲਿਆ। ਰਿਪੋਰਟ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣਾ ਕਾਰਨ ਹੋਇਆ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਨਾਲ ਇਕ ਵਾਰ ਫਿਰ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅਦਾਕਾਰ ਮਿਥੀਲੇਸ਼ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਜਵਾਈ ਆਸ਼ੀਸ਼ ਚਤੁਰਵੇਦੀ ਨੇ ਸੋਸ਼ਲ ਮੀਡੀਆ 'ਤੇ ਕੀਤੀ ਹੈ। ਦੱਸਿਆ ਗਿਆ ਹੈ ਕਿ ਉਹ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਹੋਮਟਾਊਨ 'ਚ ਇਲਾਜ ਲਈ ਸ਼ਿਫਟ ਹੋ ਗਏ ਸਨ ਤਾਂ ਜੋ ਸਿਹਤ ਦੀ ਦੇਖਭਾਲ ਹੋ ਸਕੇ। ਪਰ ਬੁੱਧਵਾਰ ਸ਼ਾਮ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਆਪਣੇ ਪ੍ਰਸ਼ੰਸਕਾਂ ਦੀਆਂ ਅੱਖਾਂ 'ਚ ਹੰਝੂ ਦੇ ਗਏ। 

PunjabKesari
ਮਿਥੀਲੇਸ਼ ਚਤੁਰਵੇਦੀ ਨੇ ਆਪਣੇ ਕਰੀਅਰ 'ਚ ਕਈ ਵੱਡੀਆਂ ਬਾਲੀਵੁੱਡ ਫਿਲਮਾਂ 'ਚ ਕੀਤਾ ਹੈ। ਉਨ੍ਹਾਂ ਨੇ ਸੰਨੀ ਦਿਓਲ ਦੀ ਫਿਲਮ 'ਗਦਰ-ਏਕ ਪ੍ਰੇਮ ਕਥਾ', ਮਨੋਜ ਬਾਜਪੇਈ ਦੀ 'ਸੱਤਿਆ', ਸ਼ਾਹਰੁਖ ਖਾਨ ਦੀ 'ਅਸ਼ੋਕਾ' ਸਮੇਤ 'ਤਾਲ', 'ਬੰਟੀ ਔਰ ਬਬਲੀ', ਕ੍ਰਿਸ਼' ਅਤੇ 'ਰੈਡੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਪਰ ਅਦਾਕਾਰ ਨੂੰ ਫਿਲਮ 'ਕੋਈ....ਮਿਲ ਗਿਆ' 'ਚ ਕੰਮ ਤੋਂ ਬਾਅਦ ਸਭ ਤੋਂ ਜ਼ਿਆਦਾ ਪਛਾਣ ਮਿਲੀ। ਇਸ ਫਿਲਮ 'ਚ ਉਨ੍ਹਾਂ ਨੇ ਰਿਤਿਕ ਰੌਸ਼ਨ ਦੇ ਕੰਪਿਊਟਰ ਟੀਚਰ ਦਾ ਕਿਰਦਾਰ ਨਿਭਾਇਆ ਸੀ। 

 


author

Aarti dhillon

Content Editor

Related News